ਪੰਜਾਬ ਜਲੰਧਰ ਦੇ ਮੋਹਨ ਦਾਸ ਸਕੂਲ ਪਹੁੰਚੇ ਰਾਜਪਾਲ ਕਟਾਰੀਆ; ਰਾਹਤ ਸਮੱਗਰੀ ਲਿਜਾ ਰਹੇ ਟਰੱਕਾਂ ਨੂੰ ਦਿਖਾਈ ਹਰੀ ਝੰਡੀ By admin - September 20, 2025 0 6 Facebook Twitter Pinterest WhatsApp ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅੱਜ ਜਲੰਧਰ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਬਾਬਾ ਮੋਹਨ ਦਾਸ ਸਕੂਲ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਕੂਲ ਪ੍ਰਬੰਧਕਾਂ ਵੱਲੋਂ ਹੜ੍ਹ ਪੀੜਤਾਂ ਲਈ ਭੇਜੀ ਰਾਹਤ ਸਮੱਗਰੀ ਦੇ ਟਰੱਕਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਪਾਲ ਕਟਾਰੀਆਂ ਨੇ ਕਿਹਾ ਕਿ ਸਕੂਲ ਪ੍ਰਬੰਧਕਾਂ ਦਾ ਇਹ ਸ਼ਲਾਘਾਯੋਗ ਉਪਰਾਲਾ ਐ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀਆਂ ਨੇ ਇਸ ਕੁਦਰਤੀ ਕਰੋਪੀ ਦਾ ਆਪਣੇ ਪੱਧਰ ਤੇ ਵੀ ਬਹਾਦਰੀ ਨਾਲ ਮੁਕਾਬਲਾ ਕੀਤਾ ਐ ਜੋ ਆਪਣੇ ਆਪ ਵਿਚ ਮਿਸਾਲ ਐ।