ਪੰਜਾਬ ਮਾਛੀਵਾੜਾ ਸਾਹਿਬ ਪੁਲਿਸ ਵੱਲੋਂ ਅਗਵਾ ਬੱਚਾ ਬਰਾਮਦ; ਬਿਹਾਰ ਲਿਜਾ ਰਹੇ ਸੀ ਪਤੀ-ਪਤਨੀ; ਬੱਚਾ ਬਰਾਮਦ ਕਰ ਕੇ ਕੀਤਾ ਮਾਪਿਆਂ ਹਵਾਲੇ By admin - September 20, 2025 0 7 Facebook Twitter Pinterest WhatsApp ਮਾਛੀਵਾੜਾ ਸਾਹਿਬ ਪੁਲਿਸ ਨੇ ਅਗਵਾ ਹੋਏ ਬੱਚੇ ਨੂੰ ਬਰਾਮਦ ਕਰ ਕੇ ਮਾਪਿਆਂ ਹਵਾਲੇ ਕਰ ਦਿੱਤਾ ਐ। ਜਾਣਕਾਰੀ ਅਨੁਸਾਰ ਢਾਈ ਸਾਲਾ ਬੱਚੇ ਨੂੰ ਅਗਵਾ ਕਰ ਕੇ ਅੱਗੇ ਵੇਚਿਆ ਗਿਆ ਸੀ। ਪੁਲਿਸ ਨੇ ਬੱਚੇ ਨੂੰ ਹਰਿਆਣਾ ਦੇ ਸਿਰਸਾ ਤੋਂ ਰਿਕਵਰ ਕੀਤਾ ਗਿਆ ਐ। ਪੁਲਿਸ ਦੇ ਦੱਸਣ ਮੁਤਾਬਕ ਪਰਵਾਸੀ ਪਰਿਵਾਰ ਨਾਲ ਸਬੰਧਤ ਪਤੀ-ਪਤਨੀ ਵੱਲੋਂ ਬੱਚੇ ਨੂੰ ਅਗਵਾ ਕਰ ਕੇ ਅੱਗੇ ਵੇਚ ਦਿੱਤਾ ਗਿਆ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਦੌਰਾਨ ਘਟਨਾ ਲਈ ਜ਼ਿੰਮੇਵਾਰ 6 ਮੁਲਜਮਾਂ ਨੂੰ ਟਰੇਸ ਕਰ ਕੇ ਹਰਿਆਣਾ ਦੇ ਸਿਰਸਾ ਤੋਂ ਕਾਬੂ ਕੀਤਾ ਐ। ਪੁਲਿਸ ਨੇ ਬੱਚਾ ਮਾਪਿਆਂ ਹਵਾਲੇ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਖੰਨਾ ਜੋਤੀ ਯਾਦਵ ਬੈਂਸ ਨੇ ਦੱਸਿਆ ਕਿ ਵੀਰਵਾਰ ਨੂੰ ਪਿੰਡ ਗੜੀ ਤਰਖਾਣਾ ਦੇ ਇੱਕ ਘਰ ਦੇ ਕੋਲ ਖੇਲ ਰਹੇ ਬੱਚੇ ਨੂੰ ਉਹਨਾਂ ਦੇ ਗਵਾਂਢੀ ਨੇ ਬੱਚੇ ਨੂੰ ਘਰ ਦੇ ਬਾਹਰ ਤੋਂ ਖੇਡਦੇ ਸਮੇਂ ਅਗਵਾਹ ਕਰ ਲਿਆ ਸੀ ਤੇ ਪੈਸੇ ਦੇ ਲਾਲਚ ਦੇ ਵਿੱਚ ਬਿਹਾਰ ਦੇ ਇੱਕ ਪਤੀ ਪਤਨੀ ਨੂੰ ਵੇਚ ਦਿੱਤਾ ਸੀ। ਮਾਮਲੇ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬੱਚੇ ਨੂੰ ਅਗਵਾਹ ਕਰਨ ਵਾਲਾ ਤੇ ਬੱਚੇ ਨੂੰ ਅੱਗੇ ਲੈ ਕੇ ਜਾਣ ਵਾਲੇ ਦੋਨੋਂ ਹੀ ਪ੍ਰਵਾਸੀ ਹਨ ਤੇ ਅਗਵਾਹ ਹੋਏ ਬੱਚੇ ਦੇ ਮਾਤਾ ਪਿਤਾ ਵੀ ਪ੍ਰਵਾਸੀ ਮਜ਼ਦੂਰ ਹਨ। ਬੱਚੇ ਦੀ ਅਗਵਾਹ ਹੋਣ ਦੀ ਖਬਰ ਤੋਂ ਬਾਅਦ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਗਏ ਤੇ ਬੱਸ ਸਟੈਂਡ ਤੇ ਮੁਲਜ਼ਮ ਪਤੀ ਪਤਨੀ ਬੱਚੇ ਨੂੰ ਬੱਸ ਵਿੱਚ ਲੈ ਕੇ ਜਾਂਦੇ ਹੋਏ ਦਿਖੇ। ਵੀਰਵਾਰ ਦੀ ਰਾਤ ਬੱਸ ਵੀ ਸਫਰ ਕਰਦੇ ਹੋਏ ਪਤੀ ਪਤਨੀ ਸਿਰਸਾ ਜਾ ਰਹੇ ਸੀ ਜਿੱਥੇ ਸਿਰਸਾ ਸੀਆਈਏ ਨੇ ਸ਼ੁਕਰਵਾਰ ਸਵੇਰੇ ਬਰਨਾਲਾ ਰੋਡ ਤੇ ਬੱਸ ਵਿੱਚੋਂ ਦੋਨਾਂ ਨੂੰ ਕਾਬੂ ਕਰ ਲਿਆ।