ਪੰਜਾਬ ਫ਼ਰੀਦਕੋਟ ਮੈਡੀਕਲ ਕਾਲਜ ਨੂੰ ਮਿਲੀ ਇਕ ਹੋਰ ਸੌਗਾਤ; 50 ਦੇ ਹੋਰ ਵਾਧੇ ਨਾਲ ਬਣਿਆ 250 ਸੀਟਾਂ ਵਾਲਾ ਕਾਲਜ By admin - September 20, 2025 0 23 Facebook Twitter Pinterest WhatsApp ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਕਾਲਜ਼ ਨੂੰ ਇੱਕ ਹੋਰ ਸੁਗਾਤ ਦਿੰਦੇ ਹੋਏ ਪੰਜਾਬ ਸਰਕਾਰ ਵੱਲੋਂ ਇਸ ਦੇ ਅੰਦਰ ਮੈਡੀਕਲ ਕੋਰਸ ਐਮਬੀਬੀਐਸ ਦੀਆਂ 50 ਸੀਟਾਂ ਵਿੱਚ ਹੋਰ ਵਾਧਾ ਕਰ ਦਿੱਤਾ ਗਿਆ ਹੈ। ਜਿਸ ਨਾਲ ਹੁਣ ਇਹ ਕਾਲਜ 250 ਸੀਟਾਂ ਵਾਲਾ ਸਰਕਾਰੀ ਮੈਡੀਕਲ ਕਾਲਜ ਬਣ ਗਿਆ ਹੈ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਦੇ ਸ਼ੁਰੂ ਵਿਚ 50 ਸੀਟਾਂ ਦਾ ਵਾਧਾ ਕਰ ਕੇ 200 ਸੀਟਾਂ ਵਾਲਾ ਕਾਲਜ ਬਣਿਆ ਸੀ ਪਰ ਹੁਣ ਵਿਧਾਇਕ ਗੁਰਦਿੱਤ ਸੇਖੋਂ ਤੇ ਵਾਇਸ ਚਾਂਸਲਰ ਡਾ. ਰਜੀਵ ਸੂਦ ਦੇ ਯਤਨਾ ਸਦਕਾ ਸਰਕਾਰ ਨੇ 50 ਹੋਰ ਸੀਟਾਂ ਵਧਾ ਕੇ ਕਾਲਜ ਨੂੰ 250 ਸੀਟਾਂ ਵਾਲਾ ਕਾਲਜ ਬਣਾ ਦਿੱਤਾ ਐ। ਕਾਲਜ ਵਿਚ ਸੀਟਾਂ ਵਧਣ ਨਾਲ ਵਿਦਿਆਰਥੀਆਂ ਨੂੰ ਵਾਜਬ ਕੀਮਤ ਤੇ ਡਾਕਟਰ ਬਣਨ ਦਾ ਮੌਕੇ ਮਿਲਣ ਲੱਗੇਗਾ। ਗੌਰਤਲਬ ਹੈ ਕਿ ਇਸੇ ਮਹੀਨੇ ਦੋ ਤਰੀਕ ਨੂੰ ਪੰਜਾਬ ਸਰਕਾਰ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀਆਂ MBBS ਦੀਆਂ 50 ਸੀਟਾਂ ਦਾ ਵਾਧਾ ਕੀਤਾ ਗਿਆ ਸੀ ਪਰ ਫਰੀਦਕੋਟ ਦੇ ਵਿਧਾਇਕ ਗੁਰਦਿਤ ਸਿੰਘ ਸੇਖੋ ਅਤੇ ਵਾਈਸ ਚਾਂਸਲਰ ਡਾਕਟਰ ਰਜੀਵ ਸੂਦ ਦੇ ਯਤਨਾ ਸਦਕਾ ਉਹਨਾਂ ਦੀ ਮੰਗ ਨੂੰ ਮੰਨਦੇ ਹੋਏ ਪੰਜਾਬ ਸਰਕਾਰ ਵੱਲੋਂ 50 ਸੀਟਾਂ ਦਾ ਹੋਰ ਵਾਧਾ ਕਰ ਦਿੱਤਾ ਗਿਆ ਹੈ। ਜਿਸ ਦੇ ਚਲਦੇ ਹੁਣ ਇਸ ਮੈਡੀਕਲ ਕਾਲਜ ਵਿੱਚ 250 ਐਮਬੀਬੀਐਸ ਕੋਰਸ ਦੀਆਂ 250 ਸੀਟਾਂ ਹੋ ਗਈਆਂ ਹਨ। ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਇਸ ਮੈਡੀਕਲ ਵਿੱਚ 250 ਬੱਚਿਆਂ ਦੀ ਪੜ੍ਹਾਈ ਲਈ ਪੂਰੀ ਸਹੂਲਤਾਂ ਅਤੇ ਇਨਫਰਾਸਟਰਕਚਰ ਬਣਿਆ ਹੋਇਆ ਸੀ ਅਤੇ ਉਹਨਾਂ ਵੱਲੋਂ ਸਰਕਾਰ ਨੂੰ ਦਰਖਾਸਤ ਕੀਤੀ ਗਈ ਸੀ ਕਿ ਇਸ ਕਾਲਜ ਤੋਂ 250 ਐਮਵੀਐਸ ਸੀਟਾਂ ਵਾਲਾ ਕਾਲਜ ਬਣਾਇਆ ਜਾਵੇ ਹਾਲਾਂਕਿ ਪਿਛਲੇ ਮਹੀਨੇ ਹੀ ਸਰਕਾਰ ਵੱਲੋਂ 50 ਸੀਟਾਂ ਦਾ ਵਾਧਾ ਕੀਤਾ ਗਿਆ ਸੀ ਪਰ ਉਹਨਾਂ ਦੀ ਮੰਗ ਨੂੰ ਮੰਨਦੇ ਹੋਏ ਇੱਕ ਵਾਰ ਮੁੜ ਪੰਜਾਬ ਸਰਕਾਰ ਵੱਲੋਂ 50 ਐਮਬੀਬੀਐਸ ਸੀਟਾਂ ਦਾ ਹੋਰ ਵਾਧਾ ਕਰ ਦਿੱਤਾ ਗਿਆ। ਉਹਨਾਂ ਦੱਸਿਆ ਕਿ 1978 ਵਿੱਚ 50 ਐਮਬੀਬੀਐਸ ਸੀਟਾਂ ਨਾਲ ਇਹ ਕਾਲਜ ਦੀ ਸ਼ੁਰੂ ਹਥ ਹੋਈ ਸੀ। ਅਤੇ ਜਦੋਂ ਉਹਨਾਂ ਦੀ ਸਰਕਾਰ ਬਣੀ ਤਾਂ ਬਣਨ ਸਾਰੀ 25 ਸੀਟਾਂ ਦਾ ਵਾਧਾ ਕੀਤਾ ਗਿਆ ਸੀ ਪਰ ਹੁਣ 100 ਸੀਟਾਂ ਦਾ ਵਾਧਾ ਹੋਰ ਕਰ ਦਿੱਤਾ ਗਿਆ ਹੈ ਜਿਸ ਨਾਲ ਜਿਥੇ ਹੁਣ ਵੱਡੀ ਗੱਲ ਹੈ ਕੇ 250 ਦੇ ਕਰੀਬ ਹਰ ਸਾਲ ਡਾਕਟਰ ਬਣ ਕੇ ਇਸ ਕਾਲਜ਼ ਚੋ ਨਿਕਲਣਗੇ ਜਿਨ੍ਹਾਂ ਦੀ ਪੜਾਈ ਦਾ ਖਰਚਾ ਵੀ ਬਹੁਤ ਘੱਟ ਹੋਵੇਗਾ।ਉਨ੍ਹਾਂ ਕਿਹਾ ਕੇ PG ਕੋਰਸ ਦੀਆਂ ਸੀਟਾਂ ਚ ਵੀ ਵਾਧਾ ਕੀਤਾ ਗਿਆ ਹੈ ।