ਪਟਿਆਲਾ ਪੁਲਿਸ ਦਾ ਆਪਣੇ ਮੁਲਾਜ਼ਮਾਂ ’ਤੇ ਐਕਸ਼ਨ; ਡਿਊਟੀ ’ਚ ਲਾਪ੍ਰਵਾਹੀ ਬਦਲੇ ਕੀਤਾ ਸਸਪੈਂਡ; ਬੱਸ ਮੁਲਾਜ਼ਮਾਂ ਨਾਲ ਖਿੱਚਧੂਹ ਦੀ ਵੀਡੀਓ ਵਾਇਰਲ

0
7

ਪਟਿਆਲਾ ਪੁਲਿਸ ਨੇ ਆਪਣੇ ਹੀ ਦੋ ਪੁਲਿਸ ਮੁਲਾਜਮਾਂ ਖਿਲਾਫ ਡਿਊਟੀ ਚ ਕੋਤਾਹੀ ਬਦਲੇ ਕਾਰਵਾਈ ਕੀਤੀ ਐ। ਕਾਰਵਾਈ ਦਾ ਸਾਹਮਣਾ ਕਰਨ ਵਾਲਿਆਂ ਵਿਚ ਸੀਨੀਅਰ ਕਾਸਟੇਬਲ ਗੁਰਦੀਪ ਸਿੰਘ ਅਤੇ ਸਿਪਾਹੀ ਕਰਨਦੀਪ ਸਿੰਘ ਸ਼ਾਮਲ ਨੇ। ਪੁਲਿਸ ਨੇ ਇਹ ਕਾਰਵਾਈ ਪਾਤੜਾਂ ਵਿਖੇ ਦੋਵਾਂ ਮੁਲਾਜਮਾਂ ਦੀ ਵਾਇਰਲ ਵੀਡੀਓ ਦੇ ਆਧਾਰ ਤੇ ਕੀਤੀ ਐ, ਜਿਸ ਵਿਚ ਦੋਵੇਂ ਜਣੇ ਪੀਆਰਟੀਸੀ ਬੱਸ ਦੇ ਮੁਲਾਜਮਾਂ ਨਾਲ ਖਿੱਚ-ਧੂਹ ਕਰਦੇ ਦਿਖਾਈ ਦੇ ਰਹੇ ਨੇ। ਪੁਲਿਸ ਨੇ ਦੋਵਾਂ ਨੂੰ ਸਸਪੈਂਡ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।
ਜਾਣਕਾਰੀ ਅਨੁਸਾਰ ਪਾਤੜਾਂ ਦੇ ਬੱਸ ਅੱਡੇ ਵਿਖੇ ਪੀਆਰਟੀਸੀ ਤੇ ਮਿੰਨੀ ਬੱਸ ਦੇ ਮੁਲਾਜਮਾਂ ਵਿਚਾਲੇ ਤਕਰਾਰ ਹੋਈ ਸੀ, ਜਿਸ ਨੂੰ ਛੁਡਾਉਣ ਲਈ ਦੋਵੇਂ ਮੁਲਾਜਮ ਮੌਕੇ ਤੇ ਗਏ ਸੀ। ਉਥੇ ਇਨ੍ਹਾਂ ਦੀ ਪੀਆਰਟੀਸੀ ਦੇ ਮੁਲਾਜਮਾਂ ਨਾਲ ਬਹਿਸ਼ ਹੋ ਗਈ ਤੇ ਗੱਲ ਖਿੱਚਧੂਹ ਤੱਕ ਪਹੁੰਚ ਗਈ। ਮੌਕੇ ਤੇ ਮੌਜੂਦ ਕਿਸੇ ਸਖਸ਼ ਨੇ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਵੀਡੀਓ ਪੁਲਿਸ ਦੇ ਉਚ ਅਧਿਕਾਰੀਆਂ ਦੇ ਧਿਆਨ ਵਿਚ ਆਉਣ ਤੋਂ ਬਾਦ ਇਹ ਕਾਰਵਾਈ ਕੀਤੀ ਗਈ ਐ। ਉਪ ਪੁਲਿਸ ਕਪਤਾਨ ਪਾਤੜਾਂ ਨੇ  ਦੋਵਾਂ ਨੂੰ ਸਸਪੈਂਡ ਕਰਕੇ ਵਿਭਾਗੀ ਕਾਰਵਾਈ ਲਈ ਸਿਫਾਰਸ਼ ਕਰ ਦਿੱਤੀ ਗਈ ਐ।

LEAVE A REPLY

Please enter your comment!
Please enter your name here