ਪੰਜਾਬ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਡਾਕਟਰਾਂ ਦੀ ਟੀਮ ਰਵਾਨਾ; ਕੈਬਨਿਟ ਹਰਪਾਲ ਚੀਮਾ ਨੇ ਵਿਖਾਈ ਹਰੀ ਝੰਡੀ By admin - September 19, 2025 0 9 Facebook Twitter Pinterest WhatsApp ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਅੰਦਰ ਬੀਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਵਿਸ਼ੇਸ਼ ਕਦਮ ਚੁੱਕੇ ਜਾ ਰਹੇ ਨੇ। ਸਰਕਾਰ ਵੱਲੋਂ ਜਿੱਥੇ ਸਾਫ ਸਫਾਈ ਦੀ ਮੁਹਿੰਮ ਵਿੱਢੀ ਗਈ ਐ, ਉੱਥੇ ਹੀ ਡਾਕਟਰਾਂ ਦੀ ਤੈਨਾਤੀ ਵੀ ਕੀਤੀ ਜਾ ਰਹੀ ਐ। ਇਸੇ ਤਹਿਤ ਅੱਜ ਮੋਹਾਲੀ ਤੋਂ ਡਾਕਟਰਾਂ ਦੀਆਂ ਟੀਮਾਂ ਨੂੰ ਹੜ੍ਹ ਪੀੜਤ ਇਲਾਕਿਆਂ ਲਈ ਰਵਾਨਾ ਕੀਤਾ। ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਡਾਕਟਰਾਂ ਦੀਆਂ ਟੀਮਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦਾ ਖਾਸ ਖਿਆਲ ਰੱਖ ਰਹੀ ਐ, ਜਿਸ ਦੇ ਚਲਦਿਆਂ ਡਾਕਟਰਾਂ ਦੀਆਂ ਟੀਮਾ ਭੇਜੀਆਂ ਗਈਆਂ ਨੇ ਜੋ ਪ੍ਰਭਾਵਿਤ ਇਲਾਕਿਆਂ ਅੰਦਰ ਲੋਕਾਂ ਦਾ ਇਲਾਜ ਕਰਨਗੀਆਂ।