ਪੰਜਾਬ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਬਿਆਨ; ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ’ਚੋਂ ਕੱਢਣ ਦਾ ਵਿਰੋਧ By admin - September 19, 2025 0 6 Facebook Twitter Pinterest WhatsApp ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਪ੍ਰਵਾਸੀ ਮਜਦੂਰਾਂ ਨੂੰ ਪੰਜਾਬ ਵਿਚੋਂ ਬਾਹਰ ਕੱਢਣ ਦੀ ਉੱਠ ਰਹੀ ਮੰਗ ਦਾ ਵਿਰੋਧ ਕੀਤਾ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪੰਜਾਬ ਦੀ ਖੇਤੀ ਅਤੇ ਉਦਯੋਗ ਸਭ ਪ੍ਰਵਾਸੀ ਮਜਦੂਰਾਂ ਤੇ ਨਿਰਭਰ ਨੇ। ਉਨ੍ਹਾਂ ਕਿਹਾ ਕਿ ਜੇਕਰ ਪਰਵਾਸੀ ਮਜਦੂਰ ਵਾਪਸ ਚਲੇ ਗਏ ਤਾਂ ਖੇਤੀ ਤੇ ਉਦਯੋਗਾਂ ਦਾ ਕੰਮ ਕਿਵੇਂ ਚੱਲੇਗਾ। ਉਨ੍ਹਾਂ ਕਿਹਾ ਕਿ ਸਾਡੇ ਪੰਜਾਬੀ ਵੱਖ ਵੱਖ ਦੇਸ਼ਾਂ ਵਿਚ ਗਏ ਹੋਏ ਨੇ, ਜਿੱਥੇ ਉਨ੍ਹਾਂ ਨੂੰ ਪਰਵਾਸੀ ਕਹਿ ਕੇ ਵਾਪਸ ਭੇਜਣ ਦੀਆਂ ਗੱਲਾਂ ਹੋ ਰਹੀਆਂ ਨੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਰਾਈਮ ਕਰਦਾ ਐ ਤਾਂ ਉਸ ਖਿਲਾਫ ਸਖਤ ਸਜ਼ਾ ਦੀ ਮੰਗ ਕਰਨੀ ਚਾਹੀਦੀ ਐ ਪਰ ਸਾਰੇ ਭਾਈਚਾਰੇ ਨੂੰ ਨਿਸ਼ਾਨਾ ਸਰਾਸਰ ਗਲਤ ਐ।