ਪੰਜਾਬ ਗਾਇਕ ਫਿਰੋਜ਼ ਖਾਨ ਵੱਲੋਂ ਹੜ੍ਹ ਪੀੜਤਾਂ ਦੀ ਸਿੱਧੀ ਮਦਦ; ਪਿੰਡਾਂ ਅੰਦਰ ਜਾ ਕੇ ਮੁਹੱਈਆ ਕਰਵਾਈ ਰਾਹਤ ਸਮੱਗਰੀ By admin - September 19, 2025 0 6 Facebook Twitter Pinterest WhatsApp ਪੰਜਾਬੀ ਗਾਇਕ ਫਿਰੋਜ਼ ਖ਼ਾਨ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ’ਚ ਜਾ ਕੇ ਪਰਿਵਾਰਾਂ ਦੀ ਸਿੱਧੀ ਮਦਦ ਕੀਤੀ ਗਈ। ਇਸੇ ਤਹਿਤ ਉਹ ਰਾਵੀ ਦਰਿਆ ਦੀ ਮਾਰ ਹੇਠਾਂ ਆਏ ਡੇਰਾ ਬਾਬਾ ਨਾਨਕ ਦੇ ਪਿੰਡਾਂ ਅੰਦਰ ਪਹੁੰਚੇ ਅਤੇ ਪੀੜਤ ਲੋਕਾਂ ਨੂੰ ਰਾਹਤ ਸਮੱਗਰੀ ਮੁਹੱਈਆ ਕਰਵਾਈ ਗਈ। ਇਸ ਮੌਕੇ ਉਨ੍ਹਾਂ ਨੇ ਦਾਨੀ ਸੱਜਣ ਨੂੰ ਅਪੀਲ ਕੀਤੀ ਕਿ ਫੌਰੀ ਰਾਹਤ ਸਮੱਗਰੀ ਤੋਂ ਬਾਅਦ ਹੁਣ ਲੋਕਾਂ ਦੇ ਮੁੜ ਵਸੇਬੇ ਦੇ ਯਤਨ ਕਰਨੇ ਪੈਣਗੇ, ਇਸ ਲਈ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਕੇ ਜਾਣਕਾਰੀ ਇਕੱਤਰ ਕਰਨ ਬਾਅਦ ਹੀ ਲੋੜੀਂਦੀ ਮਦਦ ਭੇਜੀ ਜਾਵੇ।