ਸੂਰੀ ਦੇ ਕਤਲ ਮਾਮਲੇ ਵਿੱਚ ਸਜ਼ਾ ਕੱਟ ਰਹੇ ਸੰਦੀਪ ਸਨੀ ਦੀ ਪਟਿਆਲਾ ਜੇਲ ਵਿੱਚ ਕੁੱਟਮਾਰ ਤੋਂ ਬਾਅਦ ਉਸ ਨੂੰ ਪਟਿਆਲਾ ਤੋਂ ਸੰਗਰੂਰ ਜੇਲ ਵਿੱਚ ਸ਼ਿਫਟ ਕਰ ਦਿੱਤਾ ਗਿਆ ਐ। ਸੰਗਰੂਰ ਜੇਲ ਵਿੱਚ ਭੇਜਣ ਤੋਂ ਬਾਅਦ ਉਸ ਦੇ ਭਰਾ ਮਨਦੀਪ ਵੱਲੋਂ ਅੱਜ ਆਪਣੇ ਭਰਾ ਸੰਦੀਪ ਸਨੀ ਨਾਲ ਮੁਲਾਕਾਤ ਕੀਤੀ ਗਈ। ਮੁਲਾਕਾਤ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਮਨਦੀਪ ਸਿੰਘ ਨੇ ਕਿਹਾ ਕਿ ਜੇਲ ਅੰਦਰ ਪੁਲਿਸ ਵੱਲੋਂ ਸੰਦੀਪ ਸੰਨੀ ਤੇ ਥਰਡ ਡਿਗਰੀ ਦਾ ਇਸਤੇਮਾਲ ਕੀਤਾ ਗਿਆ ਐ। ਇੰਨਾ ਕੁੱਝ ਹੋਣ ਦੇ ਬਾਵਜੂਦ ਜੇਲ੍ਹ ਪ੍ਰਸ਼ਾਸਨ ਨੇ ਉਸ ਦਾ ਮੈਡੀਕਲ ਨਹੀਂ ਕਰਵਾਇਆ। ਇਸ ਮਾਮਲੇ ਵਿਚ ਇਨਸਾਫ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਛੇਤੀ ਮੈਡੀਕਲ ਨਾ ਹੋਇਆ ਤਾਂ ਸਾਡੇ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਸੰਦੀਪ ਸੰਨੀ ਦੇ ਦੱਸਣ ਮੁਤਾਬਕ ਸਨੀ ਨੂੰ ਬੰਨ ਕੇ ਪੈਰਾਂ ਤੇ ਡੰਡੇ ਮਾਰੇ ਗਏ ਨੇ, ਜਿਸ ਦਾ ਚਲਦਿਆਂ ਉਸ ਦੇ ਪੈਰਾਂ ਤੇ ਲੱਤਾਂ ਤੇ ਨੀਲ ਪਏ ਹੋਏ ਨੇ ਮੂੰਹ ਵੀ ਸੁੱਜਿਆ ਹੋਇਆ ਐ। ਉਸ ਦੀ ਅੱਖ ਉੱਤੇ ਵੀ ਸੋਜਾ ਆਇਆ ਹੋਇਆ। ਉਸ ਨੇ ਕਿਹਾ ਕਿ ਤਿੰਨ ਦਿਨ ਬੀਤਣ ਦੇ ਬਾਵਜੂਦ ਵੀ ਸੰਦੀਪ ਦਾ ਕੋਈ ਮੈਡੀਕਲ ਨਹੀਂ ਕਰਵਾਇਆ ਗਿਆ ਜਦੋਂ ਕਿ ਕੋਰਟ ਨੇ ਵੀ ਉਹਨਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।
ਮਨਦੀਪ ਨੇ ਦੋਸ਼ ਲਾਇਆ ਕਿ ਇਸ ਵਿੱਚ ਪਟਿਆਲਾ ਜੇਲ ਦੇ ਸੁਪਰਡੈਂਟ ਦਾ ਵੀ ਹੱਥ ਹੈ ਜਿਸਦੀ ਸ਼ਹਿ ਉੱਤੇ ਇਹ ਸਾਰਾ ਕੁਝ ਹੋਇਆ ਐ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੱਲ ਤੱਕ ਮੇਰੇ ਭਰਾ ਸੰਦੀਪ ਸਨੀ ਦਾ ਮੈਡੀਕਲ ਨਾ ਕਰਵਾਇਆ ਗਿਆ ਤਾਂ ਸਾਡੇ ਵੱਲੋਂ ਸੰਘਰਸ਼ ਤਿੱਖਾ ਕੀਤਾ ਜਾਵੇਗਾ।