ਕਰਤਾਰਪੁਰ ਕੋਰੀਡੋਰ ਬੰਨ ਬੰਨ੍ਹਣ ਦਾ ਕੰਮ ਜਾਰੀ; ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਕਰ ਰਹੇ ਸੇਵਾ

0
7

ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਅਧੀਨ ਆਉਂਦੇ ਕਰਤਾਰਪੁਰ ਕੋਰੀਡੋਰ ਹੜ੍ਹਾਂ ਕਾਰਨ ਟੁੱਟੇ ਧੁੱਸੀ ਬੰਨ੍ਹ ਨੂੰ ਮੁੜ ਪੂਰਨ ਦਾ ਕੰਮ ਸ਼ੁਰੂ ਹੋ ਗਿਆ ਐ। ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਸੁੱਚਾ ਸਿੰਘ ਲੰਗਾਹ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਵੱਲੋਂ ਵੀ ਬੰਨ ਦੀ ਮੁੜ ਉਸਾਰੀ ਵਿਚ ਮਦਦ ਕੀਤੀ ਜਾ ਰਹੀ ਏ। ਅਕਾਲੀ ਵਰਕਰਾਂ ਵੱਲੋਂ ਟਰੈਕਟਰ ਟਰਾਲੀਆਂ ਤੋਂ ਇਲਾਵਾ ਜੇਸੀਬੀ ਮਸ਼ੀਨਾਂ ਵੀ ਮੁਹੱਈਆਂ ਕਰਵਾਈਆਂ ਗਈਆਂ ਨੇ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀਆਂ ਹਦਾਇਤਾਂ ਤੇ ਹੜ੍ਹ ਪੀੜਤਾਂ ਦੀ ਦਿਨ ਰਾਤ ਮਦਦ ਕੀਤੀ ਜਾ ਰਹੀ ਐ, ਜਿਸ ਦੇ ਤਹਿਤ ਹੀ ਕੋਰੀਡੋਰ ਬੰਨ ਪੂਰਨ ਦੀ ਸੇਵਾ ਹੋ ਰਹੀ ਐ। ਉਨ੍ਹਾਂ ਕਿਹਾ ਕਿ ਇਹ ਸੇਵਾ ਹਾਲਾਤ ਆਮ ਵਰਗੇ ਹੋਣ ਤਕ ਜਾਰੀ ਰਹੇਗੀ।

LEAVE A REPLY

Please enter your comment!
Please enter your name here