ਪੰਜਾਬ ਅੰਮ੍ਰਿਤਸਰ ਟੋਲ ਪਲਾਜਾ ਵਾਲਿਆਂ ਦੀ ਗੁੰਡਾਗਰਦੀ; ਫੌਜ ਦੇ ਸਿਪਾਹੀ ਨੂੰ ਹਥਿਆਰਾਂ ਨਾਲ ਕੀਤਾ ਜ਼ਖਮੀ By admin - September 18, 2025 0 8 Facebook Twitter Pinterest WhatsApp ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਨੇੜਲੇ ਨਿੱਝਰਪੁਰਾ ਟੋਲ ਪਲਾਜਾ ਦੇ ਮੁਲਾਜਮਾਂ ਵੱਲੋਂ ਇਕ ਰਾਹਗੀਰ ਨਾਲ ਗੁੱਡਾਗਰਦੀ ਕਰਨ ਦੀ ਖਬਰ ਸਾਹਮਣੇ ਆਈ ਐ। ਜਾਣਕਾਰੀ ਅਨੁਸਾਰ ਬੀਤੀ ਰਾਤ ਫੌਜੀ ਸਿਪਾਹੀ ਮਨਿੰਦਰਜੀਤ ਸਿੰਘ ਦੀ ਟੋਲ ਪਲਾਜਾ ਮੁਲਾਜਮਾਂ ਨਾਲ ਕਿਸੇ ਗੱਲ ਨੂੰ ਲੈ ਕੇ ਕਹਾ-ਸੁਣੀ ਹੋਈ ਸੀ, ਜਿਸ ਤੋਂ ਬਾਅਦ ਟੋਲ ਪਲਾਜਾ ਮੁਲਾਜਮਾਂ ਨੇ ਉਸ ਤੇ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ। ਮਨਿੰਦਰਜੀਤ ਸਿੰਘ ਨੂੰ ਅੰਮ੍ਰਿਤਸਰ ਦੇ ਮਿਲਟਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਐ। ਸਾਬਕਾ ਸੈਨਿਕਾ ਦੀ ਜਥੇਬੰਦੀ ਨੇ ਪੀੜਤ ਦੇ ਹੱਕ ਵਿਚ ਨਿਤਰਦਿਆਂ ਇਨਸਾਫ ਦੀ ਮੰਗ ਕੀਤੀ ਐ। ਇਸੇ ਨੂੰ ਲੈ ਕੇ ਵੈਟਰਨਜ਼ ਵੈਲਫੇਅਰ ਆਰਗੇਨਾਈਜ਼ੇਸ਼ਨ, ਅੰਮ੍ਰਿਤਸਰ ਦੇ ਪ੍ਰਧਾਨ ਦਿਲਬਾਗ ਸਿੰਘ ਅਤੇ ਸਿੱਖ ਸਦਭਾਵਨਾ ਦਲ ਦੇ ਸਕੱਤਰ ਕੈਪਟਨ ਨਿਰਮਲ ਸਿੰਘ, ਭਾਈ ਬਲਦੇਵ ਸਿੰਘ ਵਡਾਲਾ ਨੇ ਟੋਲ ਪਲਾਜ਼ਾ ਮੈਨੇਜਰ ਰਾਜੇਸ਼ ਕੁਮਾਰ ਨਾਲ ਮੁਲਾਕਾਤ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ, ਵੈਟਰਨਜ਼ ਵੈਲਫੇਅਰ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਦਿਲਬਾਗ ਸਿੰਘ ਨੇ ਕਿਹਾ ਕਿ ਮੈਂ ਇੱਕ ਸਾਬਕਾ ਸੈਨਿਕ ਹਾਂ, ਅਤੇ ਅਸੀਂ ਸਾਰੇ ਮਾਝਾ ਜ਼ੋਨ ਦੇ ਸਾਬਕਾ ਸੈਨਿਕਾਂ ਦੁਆਰਾ ਪੀੜਤਾਂ ਦੀ ਮਦਦ ਲਈ ਲਗਾਏ ਗਏ ਇੱਕ ਕੈਂਪ ਵਿੱਚ ਬਹੁਤ ਰੁੱਝੇ ਹੋਏ ਸੀ। ਬੀਤੀ ਰਾਤ, 117ਵੀਂ ਇੰਜੀਨੀਅਰ ਰੈਜੀਮੈਂਟ ਦੇ ਇੱਕ ਸਿਪਾਹੀ ਮਨਿੰਦਰਜੀਤ ਸਿੰਘ ਦਾ ਤਬਾਦਲਾ ਹੋਣ ਕਾਰਨ ਕਿਸੇ ਹੋਰ ਥਾਂ ਪੋਸਟਿੰਗ ਲਈ ਜਾ ਰਿਹਾ ਸੀ।” ਸ਼ਾਮ 6 ਵਜੇ, ਮਾਨਵਾਲਾ ਟੂਲ ਪਲਾਜ਼ਾ ਦੇ ਮੁਲਾਜਮਾਂ ਨੇ ਉਸ ‘ਤੇ ਹਮਲਾ ਕੀਤਾ ਗਿਆ, ਜਿੱਥੇ ਉਸ ਦੇ ਸਿਰ ਅਤੇ ਹੱਥ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਗਿਆ। ਜਥੇਬੰਦੀ ਦੇ ਆਗੂਆਂ ਨੇ ਹਮਲਾਵਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਾਲ ਨਾਲ ਟੋਲ ਪਲਾਜ਼ਾ ਨੂੰ ਬਲੈਕਲਿਸਟ ਕਰਨ ਅਤੇ ਜੁਰਮਾਨਾ ਲਾਉਣ ਦੀ ਮੰਗ ਕੀਤੀ ਐ। ਉਨ੍ਹਾਂ ਸਵਾਲ ਕੀਤਾ ਕਿ ਟੋਲ ਪਲਾਜਿਆਂ ਤੇ ਹਥਿਆਰਬੰਦ ਆਦਮੀ ਕਿਉਂ ਰੱਖਦੇ ਹਨ। ਕੀ ਉਹ ਇਨ੍ਹਾਂ ਲੋਕਾਂ ਨੂੰ ਨਾਗਰਿਕਾਂ ਨੂੰ ਕੁੱਟਣ ਲਈ ਜਾਂ ਡਿਊਟੀ ਲਈ ਰੱਖਦੇ ਹਨ। ਜੇਕਰ ਕੋਈ ਮਸਲਾ ਸੀ ਤਾਂ ਪ੍ਰਸ਼ਾਸਨ ਨੂੰ ਬੁਲਾਇਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਇੱਕ ਫੌਜੀ ਸਿਪਾਹੀ ਨੂੰ ਸਿਖਲਾਈ ਦੇਣ ਲਈ ਕਿੰਨੇ ਪੈਸੇ ਖਰਚ ਹੁੰਦੇ ਹਨ, ਅਤੇ ਇੱਕ ਆਮ ਆਦਮੀ ਨੂੰ ਇਸ ਤਰ੍ਹਾਂ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰਨਾ ਗਲਤ ਹੈ। ਉਨ੍ਹਾਂ ਕਿਹਾ ਕਿ ਇਹ ਟੋਲ ਪਲਾਜ਼ਾ ਹਰ 50 ਕਿਲੋਮੀਟਰ ‘ਤੇ ਕਿਉਂ ਬਣਾਏ ਗਏ ਸਨ। ਸਰਕਾਰੀ ਏਜੰਸੀਆਂ ਵੱਲੋਂ ਨਿੱਜੀ ਕੰਪਨੀਆਂ ਦੀਆਂ ਜੇਬਾਂ ਭਰਨ ਦੀਆਂ ਕੋਸ਼ਿਸ਼ਾਂ ਬਹੁਤ ਨਿੰਦਣਯੋਗ ਹਨ। ਜੇਕਰ ਉਹ ਸੈਨਿਕ ਭੱਜ ਕੇ ਆਪਣੀਆਂ ਜਾਨਾਂ ਨਾ ਬਚਾਉਂਦੇ, ਤਾਂ ਉਨ੍ਹਾਂ ਨਾਲ ਕੁਝ ਵੀ ਹੋ ਸਕਦਾ ਸੀ। ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜਾਂ ਤਾਂ ਟੋਲ ਪਲਾਜ਼ਾ ਬੰਦ ਕੀਤਾ ਜਾਵੇ ਜਾਂ ਉਨ੍ਹਾਂ ਵਿਰੁੱਧ ਢੁਕਵੀਂ ਕਾਰਵਾਈ ਕੀਤੀ ਜਾਵੇ। ਜਦੋਂ ਅਸੀਂ ਜੰਡਿਆਲਾ ਗੁਰੂ ਦੇ ਡੀਐਸਪੀ ਰਵਿੰਦਰ ਸਿੰਘ ਨਾਲ ਗੱਲ ਕੀਤੀ, ਤਾਂ ਉਨ੍ਹਾਂ ਕਿਹਾ ਕਿ ਜ਼ਿੰਮੇਵਾਰ ਲੋਕਾਂ ਵਿਰੁੱਧ ਆਈਪੀਸੀ 307 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਜਾਵੇਗਾ।