ਪੰਜਾਬ ਅਜਾਨਾਲਾ ਵਾਸੀ ਨੌਜਵਾਨ ਵਿਦੇਸ਼ੀ ਧਰਤੀ ’ਤੇ ਅਗਵਾ; ਟਰੈਵਲ ਏਜੰਟ ਨੇ ਵੀਡੀਓ ਭੇਜ ਕੇ ਮੰਗੇ 50 ਲੱਖ; ਪਰਿਵਾਰ ਨੇ ਸਰਕਾਰ ਅੱਗੇ ਮਦਦ ਲਈ ਲਾਈ ਗੁਹਾਰ By admin - September 18, 2025 0 8 Facebook Twitter Pinterest WhatsApp ਰੋਜੀ ਰੋਟੀ ਦੀ ਭਾਲ ਵਿਚ ਵਿਦੇਸ਼ ਗਏ ਪੰਜਾਬੀਆਂ ਨੂੰ ਅਨੇਕਾ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਐ। ਅਜਿਹਾ ਹੀ ਮਾਮਲਾ ਅਜਨਾਲਾ ਦੇ ਪਿੰਡ ਗ੍ਰੰਥ ਤੋਂ ਸਾਹਮਣੇ ਆਇਆ ਐ, ਜਿੱਥੇ ਦੇ ਵਾਸੀ ਨੌਜਵਾਨ ਨੂੰ ਅਖੌਤੀ ਟਰੈਵਲ ਏਜੰਟ ਨੇ ਯੂਕੇ ਭੇਜਣ ਦਾ ਲਾਰਾ ਲਾ ਇਰਾਨ ਭੇਜ ਦਿੱਤਾ ਗਿਆ, ਜਿੱਥੇ ਉਸ ਨੂੰ ਅਗਵਾ ਕਰ ਲਿਆ ਐ। ਏਜੰਟ ਵੱਲੋਂ ਨੌਜਵਾਨ ਨੂੰ ਮਾਰ ਦੇਣ ਦੀ ਧਮਕੀ ਦੇ ਕੇ 50 ਲੱਖ ਰੁਪਏ ਮੰਗੇ ਜਾ ਰਹੇ ਨੇ। ਪੀੜਤ ਪਰਿਵਾਰ ਨੇ ਸਰਕਾਰ ਤੋਂ ਉਨ੍ਹਾਂ ਦੇ ਪੁੱਤਰ ਨੂੰ ਸੁਰੱਖਿਆ ਵਾਪਸ ਲਿਆਉਣ ਵਿਚ ਮਦਦ ਦੀ ਅਪੀਲ ਕੀਤੀ ਐ। ਪਰਿਵਾਰ ਦੇ ਦੱਸਣ ਮੁਤਾਬਕ ਉਸ ਦੀਆਂ ਅੱਖਾਂ ਤੇ ਪੱਟੀ ਬੰਨ ਕੇ ਬਾਹਵਾਂ ਪਿੱਛੇ ਬੰਨ ਕੇ ਵੀਡੀਓ ਕਾਲ ਕਰਵਾ ਕੇ 50 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਐ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਗੁਰਪ੍ਰੀਤ ਸਿੰਘ ਦੀਆਂ ਲੱਤਾਂ ਬਾਵਾਂ ਵੱਢਣ ਅਤੇ ਉਸ ਨੂੰ ਅੱਗੇ ਵੇਚ ਦੇਣ ਦੀ ਗੱਲ ਵੀ ਕਹੀ ਗਈ ਐ। ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ। ਉਹਨਾਂ ਦਾ ਕਹਿਣਾ ਹੈ ਕਿ ਤਿੰਨਾਂ ਭਰਾਵਾਂ ਦਾ ਇਕਲੌਤਾ ਪੁੱਤਰ ਹੈ ਯਾਨੀ ਕਿ ਪੂਰੇ ਖਾਨਦਾਨ ਵਿੱਚ ਇਕਲੌਤਾ ਪੁੱਤਰ ਹੈ ਨਾ ਤਾਂ ਵੱਡੇ ਭਰਾ ਦੇ ਘਰ ਕੋਈ ਬੱਚਾ ਹੈ ਤੇ ਨਾ ਹੀ ਛੋਟੇ ਭਰਾ ਦੇ ਘਰ ਕੋਈ ਬੱਚਾ ਹੈ ਅਤੇ ਤਿੰਨਾਂ ਭਰਾਵਾਂ ਦਾ ਇਕਲੌਤਾ ਵਾਰਸ ਹੈ। ਉਹਨਾਂ ਦੱਸਿਆ ਕਿ ਉਹਨਾਂ ਨੇ ਪਹਿਲਾਂ ਹੀ ਜਮੀਨ ਆਪਣੀ ਗਹਿਣੇ ਪਾਈ ਹੋਈ ਸੀ ਅਤੇ ਜੋ ਬਚਿਆ ਸੀ ਉਹਦੇ ਵਿੱਚ ਵੀ ਝੋਨਾ ਰੁੜ ਚੁੱਕਾ ਹੈ ਅਤੇ ਹੁਣ ਉਹਨਾਂ ਕੋਲ ਕੁਛ ਵੀ ਨਹੀਂ ਹੈ। ਉਹਨਾਂ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਕਿਸੇ ਤਰੀਕੇ ਨਾਲ ਉਹਨਾਂ ਦਾ ਬੱਚਾ ਉਹਨਾਂ ਨੂੰ ਵਾਪਸ ਲਿਆ ਕੇ ਦਿੱਤਾ ਜਾਵੇ। ਉਹਨਾਂ ਇਰਾਨ ਸਰਕਾਰ ਅਤੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਹਨਾਂ ਦਾ ਇਕਲੌਤਾ ਪੁੱਤਰ ਉਹਨਾਂ ਦੇ ਹਵਾਲੇ ਕਰ ਦਿੱਤਾ ਜਾਵੇ।