ਪੰਜਾਬ ਪਟਿਆਲਾ ’ਚ ਚੋਰਾਂ ਦਾ ਦੁਕਾਨਾਂ ’ਤੇ ਧਾਵਾਂ; ਇਕੋ ਰਾਤ ਪੰਜ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ By admin - September 17, 2025 0 6 Facebook Twitter Pinterest WhatsApp ਪਟਿਆਲਾ ਦੇ ਥਾਣਾ ਅਨਾਜ ਮੰਡੀ ਅਧੀਨ ਆਉਂਦੇ ਨਿਊ ਯਾਦਵਿੰਦਰ ਕਾਲੋਨੀ ਇਲਾਕੇ ਵਿਚ ਇਕੋ ਰਾਤ 5 ਦੁਕਾਨਾਂ ਅੰਦਰ ਚੋਰੀ ਹੋਣ ਦੀ ਖਬਰ ਸਾਮ੍ਹਣੇ ਆਈ ਐ। ਦੁਕਾਨਾਂ ਦੇ ਤਾਲੇ ਤੋੜ ਕੇ ਅੰਦਰ ਦਾਖਲ ਹੋਏ ਚੋਰ ਨਕਦੀ ਤੇ ਸਾਮਾਨ ਚੋਰੀ ਕਰ ਕੇ ਲੈ ਗਏ। ਦੁਕਾਨ ਮਾਲਕਾਂ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਐ। ਉਧਰ ਘਟਨਾ ਦੀ ਸੂਚਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।