ਪੰਜਾਬ ਕਪੂਰਥਲਾ ’ਚ ਸਬਜ਼ੀ ਵਿਕਰੇਤਾਂ ਵਿਚਾਲੇ ਤਕਰਾਰ; ਪਰਵਾਸੀ ’ਤੇ ਦਾਹੜੀ ਨੂੰ ਹੱਥ ਪਾਉਣ ਦੇ ਇਲਜ਼ਾਮ; ਪੁਲਿਸ ਨੇ ਝਗੜਾ ਪੰਜਾਬੀਆਂ ਵਿਚਾਲੇ ਹੋਣ ਦਾ ਦਾਅਵਾ By admin - September 17, 2025 0 6 Facebook Twitter Pinterest WhatsApp ਕਪੂਰਥਲਾ ਦੇ ਨਡਾਲਾ ਰੋਡ ਤੇ ਅੱਜ ਹਾਲਾਤ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਥੇ ਦੋ ਸਬਜ਼ੀ ਵਿਕਰੇਤਾਵਾਂ ਵਿਚਾਲੇ ਤਕਰਾਰ ਹੋ ਗਈ। ਬਾਅਦ ਵਿਚ ਇਹ ਤਕਰਾਰ ਐਨੀ ਵੱਧ ਗਈ ਕਿ ਦੋਵੇਂ ਧਿਰਾਂ ਹੱਥੋਂਪਾਈ ਤੇ ਉਤਰ ਆਈਆਂ। ਇਸ ਦੌਰਾਨ ਇਕ ਦੇ ਸਖਸ਼ ਨੇ ਪਰਵਾਸੀ ਵੱਲੋਂ ਦਾੜੀ ਦੀ ਬੇਅਦਬੀ ਦੇ ਇਲਜ਼ਾਮ ਲਾਏ ਗਏ। ਮਹੌਲ ਗਰਮ ਹੁੰਦਾ ਵੇਖ ਡੀਐਸਪੀ ਭੁਲੱਥ ਕਰਨੈਲ ਸਿੰਘ ਨੇ ਟੀਮ ਸਮੇਤ ਮੌਕੇ ਤੇ ਪਹੁੰਚ ਕੇ ਮਾਮਲੇ ਨੂੰ ਸ਼ਾਂਤ ਕਰਵਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਭੁਲੱਥ ਕਰਨੈਲ ਸਿੰਘ ਨੇ ਦੱਸਿਆ ਕਿ ਇਹ ਸਬਜ਼ੀ ਵੇਚਣ ਵਾਲੇ ਦੋਵੇ ਪੰਜਾਬੀ ਹਨ ਤੇ ਇਹਨਾ ਦਾ ਪਹਿਲਾ ਵੀ ਸਬਜ਼ੀ ਵੇਚਣ ਨੂੰ ਲੈ ਕੇ ਤਕਰਾਰਬਾਜੀ ਰਹਿੰਦੀ ਸੀ ਤੇ ਅੱਜ ਇਨ੍ਹਾਂ ਵੱਲੋਂ ਇਸ ਝਗੜੇ ਨੂੰ ਪਰਵਾਸੀ ਬਨਾਮ ਪੰਜਾਬੀ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਕਿ ਗਲਤ ਐ।