ਸੰਗਰੂਰ ਵਿਖੇ ਕਾਂਗਰਸ ਦੇ ਕੇਂਦਰੀ ਆਗੂਆਂ ਦੀ ਮੀਟਿੰਗ; ਸੰਗਠਨ ਸਿਰਜਨ ਅਭਿਆਨ ਬਾਰੇ ਵਿਚਾਰ-ਚਰਚਾ

0
6

 

ਕਾਂਗਰਸ ਹਾਈ ਕਮਾਡ ਵੱਲੋਂ ਪਾਰਟੀ ਦੀ ਮਜਬੂਤੀ ਲਈ ਸੰਗਠਨ ਸਿਰਜਨ ਮੁਹਿੰਮ ਵਿੱਢੀ ਗਈ ਐ, ਜਿਸ ਦੇ ਤਹਿਤ ਪਾਰਟੀ ਦੇ ਮਿਹਨਤੀ ਆਗੂਆਂ ਨੂੰ ਅਹੁਦੇਦਾਰੀਆਂ ਦਿੱਤੀਆਂ ਜਾ ਰਹੀਆਂ ਨੇ। ਇਸੇ ਤਹਿਤ ਰਾਜਸਥਾਨ ਦੇ ਸਾਬਕਾ ਮੰਤਰੀ ਜਗਦੀਸ਼ ਜਾਂਗੜ ਨੇ ਅੱਜ ਸੰਗਰੂਰ ਵਿਖੇ ਪਾਰਟੀ ਆਗੂਆਂ ਨਾਲ ਮੀਟਿੰਗ ਕੀਤੀ। ਇਸ  ਦੌਰਾਨ ਵਰਕਰਾਂ ਨੂੰ ਅਹੁਦੇਦਾਰੀਆਂ ਦੇਣ ਸਬੰਧੀ ਵਿਚਾਰ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਜਗਦੀਸ਼ ਜਾਂਗੜ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਹਮੇਸ਼ਾ ਮਿਹਨਤੀ ਅਤੇ ਕਾਬਿਲ ਵਰਕਰਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਂਦਾ ਹੈ, ਜਿਸ ਦੇ ਤਹਿਤ ਹੀ ਵਰਕਰਾਂ ਅਹੁਦੇਦਾਰੀਆਂ ਨਾਲ ਨਿਵਾਜਿਆ ਜਾ ਰਿਹਾ ਐ।
ਉਨ੍ਹਾਂ ਕਿਹਾ ਕਿ ਸ਼੍ਰੀ ਰਾਹੁਲ ਗਾਂਧੀ ਜੀ ਅਤੇ ਕਾਂਗਰਸ ਹਾਈਕਮਾਂਡ ਵੱਲੋਂ ਸੰਗਠਨ ਸਿਰਜਨ ਅਭਿਆਨ ਤਹਿਤ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਪ੍ਰਧਾਨ ਕਿਸੇ ਮਿਹਨਤੀ ਵਰਕਰ ਨੂੰ ਲਗਾਉਣ ਲਈ ਵਰਕਰਾਂ ਦੇ ਵਿਚਾਰ ਜਾਣਨ ਲਈ ਉਨ੍ਹਾਂ ਨੂੰ ਜ਼ਿਮੇਵਾਰੀ ਸੌਂਪੀ ਗਈ ਹੈ। ਉਹ ਜ਼ਿਲ੍ਹਾ ਸੰਗਰੂਰ ਦੇ ਵਰਕਰਾਂ ਦੀਆਂ ਭਾਵਨਾਵਾਂ ਜਾਨਣ ਲਈ ਉਹ ਬਲਾਕ ਪੱਧਰ ਤੱਕ ਜਾ ਕੇ ਵਰਕਰਾਂ ਨੂੰ ਮਿਲਣਗੇ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਬਣਨ ਲਈ ਕੋਈ ਵੀ ਵਰਕਰ ਫ਼ਾਰਮ ਭਰ ਸਕਦਾ ਹੈ। ਜ਼ਿਲ੍ਹਾ ਇੰਚਾਰਜ ਨੇ ਕਿਹਾ ਕਿ ਸੰਗਠਨ ਬਣਾਉਣ ਸਮੇਂ ਹਰ ਵਰਗ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ ਅਤੇ ਹਾਈਕਮਾਂਡ ਨੂੰ ਜ਼ਿਲ੍ਹਾ ਪ੍ਰਧਾਨ ਬਣਾਉਣ ਲਈ 6 ਨਾਮਾਂ ਦਾ ਪੈਨਲ ਭੇਜਿਆ ਜਾਵੇਗਾ ਜਿਸ ਵਿੱਚ ਐਸ ਸੀ/ ਐਸ ਟੀ, ਓ ਬੀ ਸੀ ਅਤੇ ਮਹਿਲਾ ਨੂੰ ਵੀ ਪੈਨਲ ਵਿੱਚ ਸ਼ਾਮਲ ਕੀਤਾ ਜਾਵੇਗਾ। ਪ੍ਰੈੱਸ ਕਾਨਫਰੰਸ ਦੌਰਾਨ ਵਿਜੇ ਇੰਦਰ ਸਿੰਗਲਾ ਸਮੇਤ ਕਾਂਗਰਸ ਦੇ ਕਈ ਲੀਡਰ ਵੀ ਮੌਜੂਦ ਰਹੇ।

LEAVE A REPLY

Please enter your comment!
Please enter your name here