ਜਲੰਧਰ ਦੇ ਪਿੰਡ ਮੰਡਾਲਾ ਛੰਨਾ ਨੇੜੇ ਬੰਨ੍ਹ ਨੂੰ ਲੱਗੀ ਢਾਹ ਕਾਰਨ ਹੜ੍ਹਾਂ ਦਾ ਖਤਰਾ ਮੁੜ ਬਣ ਗਿਆ ਐ। ਇੱਥੇ ਸਤਲੁਜ ਦਰਿਆ ਨੇ ਵਹਿਣ ਬਦਲ ਕੇ ਧੁੱਸੀ ਬੰਨ ਨੂੰ ਢਾਹ ਲਗਾ ਲਈ ਐ। ਉਧਰ ਵਾਤਾਵਰਣ ਪ੍ਰੇਮੀ ਸੰਤ ਸੀਚੇਵਾਲ ਦੀ ਮਦਦ ਨਾਲ ਸਥਾਨਕ ਵਾਸੀਆਂ ਨੇ ਬੰਨ੍ਹ ਨੂੰ ਬਚਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਇਸ ਤੋਂ ਇਲਾਵਾ ਡਰੇਨਜ਼ ਵਿਭਾਗ ਤੇ ਫੌਜ ਵੱਲੋਂ ਵੀ ਲੋਕਾਂ ਦੀ ਮਦਦ ਕੀਤੀ ਜਾ ਰਹੀ ਐ।
ਹਾਲਾਂਕਿ ਬਚਾਅ ਕਾਰਜ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਪਰੰਤੂ ਇਸ ਇਲਾਕੇ ਦੀਆਂ ਚਿੰਤਾਵਾਂ ਵੱਧ ਚੁੱਕੀਆਂ ਹਨ ਕਿਉਂਕਿ ਸਾਲ 2023 ਵਿੱਚ ਵੀ ਇੱਥੋਂ ਹੀ ਬੰਨ੍ਹ ਟੁੱਟਾ ਸੀ। ਜਿਸ ਤੋਂ ਬਾਅਦ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਫਸਲਾਂ ਪਾਣੀ ਵਿੱਚ ਡੁੱਬ ਕੇ ਬਰਬਾਦ ਹੋ ਗਈਆਂ ਸਨ। ਇਸ ਬਣਨ ਦੇ ਟੁੱਟਣ ਕਾਰਨ ਜਿੱਥੇ ਜਿਲ੍ਹਾ ਜਲੰਧਰ ਨੂੰ ਮਾਰ ਪਈ ਸੀ ਉੱਥੇ ਹੀ ਜ਼ਿਲਾ ਕਪੂਰਥਲਾ ਦਾ ਇਲਾਕਾ ਸੁਲਤਾਨਪੁਰ ਲੋਧੀ ਵੀ ਇਸ ਦੀ ਭੇਂਟ ਚੜ ਗਿਆ ਸੀ। ਹੁਣ ਮੁੜ ਤੋਂ ਦਰਿਆ ਦਾ ਵਹਿਣ ਬਦਲਣ ਕਾਰਨ ਇਸ ਇਲਾਕੇ ਦੇ ਮੱਥੇ ਉੱਤੇ ਚਿੰਤਾ ਦੀਆਂ ਲਕੀਰਾਂ ਦਿਖਾਈ ਦੇ ਰਹੀਆਂ ਹਨ ।