ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਨੇ ਫੜਿਆ ਜ਼ੋਰ; ਸਾਂਸਦ ਸੁਖਜਿੰਦਰ ਰੰਧਾਵਾਂ ਦਾ ਕੇਂਦਰ ਵੱਲ ਪੱਤਰ; ਲਾਂਘਾ ਛੇਤੀ ਖੋਲ੍ਹਣ ਦੀ ਕੀਤੀ ਮੰਗ

0
5

ਕਾਂਗਰਸ ਸਾਂਸਦ ਸੁਖਜਿੰਦਰ ਰੰਧਾਵਾ ਨੇ ਕੇਂਦਰ ਸਰਕਾਰ ਵੱਲ ਪੱਤਰ ਲਿਖ ਕੇ ਸਿੱਖ ਸੰਗਤ ਨੂੰ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਜ਼ਨਾਂ ਦੀ ਇਜ਼ਾਜਤ ਦੇਣ ਦੀ ਮੰਗ ਕੀਤੀ ਐ। ਸਾਂਸਦ ਸੁਖਜਿੰਦਰ ਰੰਧਾਵਾਂ ਨੇ ਆਪਣੇ ਪੱਤਰ ਵਿਚ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਣ ਅਤੇ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਯਾਤਰਾ ਮੁੜ ਸ਼ੁਰੂ ਦਾ ਮੁੱਦਾ ਉਠਾਇਆ ਐ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਰਹਿ ਗਏ ਗੁਰਧਾਮਾਂ ਦੀ ਦਰਸ਼ਨਾਂ ਦੇ ਹਰ ਸਿੱਖ ਦੀ ਦਿੱਲੀ ਤਾਂਘ ਹੁੰਦੀ ਐ, ਇਸ ਲਈ ਕੇਂਦਰ ਸਰਕਾਰ ਨੂੰ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਨਾਲ ਨਾਲ ਗੁਰਧਾਮਾਂ ਦੀ ਯਾਤਰਾ ਮੁੜ ਸ਼ੁਰੂ ਕਰਨ ਦੀ ਇਜਾਜਤ ਦੇਣੀ ਚਾਹੀਦੀ ਐ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲ ਲਿਖੇ ਪੱਤਰ ਵਿਚ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸਿੱਖਾਂ ਦੇ ਬਹੁਤ ਸਾਰੇ ਇਤਿਹਾਸਕ ਗੁਰਦੁਆਰੇ ਪਾਕਿਸਤਾਨ ਵਿੱਚ ਹਨ, ਜਿਨ੍ਹਾਂ ਦੇ ਦਰਸ਼ਨਾਂ ਲਈ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਸੰਗਤ ਇਨ੍ਹਾਂ ਗੁਰਧਾਮਾਂ ਦੀ ਯਾਤਰਾ ਕਰਦੀ ਹੈ। ਹਰ ਸਿੱਖ ਦੀ ਇਹ ਦਿਲੀ ਸ਼ਰਧਾ ਅਤੇ ਇੱਛਾ ਹੁੰਦੀ ਹੈ ਕਿ ਨਵੰਬਰ ਵਿੱਚ ਆਉਣ ਵਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਪ੍ਰਕਾਸ਼ ਪੁਰਬ ਨਨਕਾਣਾ ਸਾਹਿਬ ਵਿੱਚ ਜਾ ਕੇ ਮਨਾਵੇ। ਇਸ ਸਮੇਂ ਹਰ ਸਿੱਖ ਦਾ ਦਿਲ ਰੋ ਰਿਹਾ ਹੈ ਕਿ ਉਨ੍ਹਾਂ ਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਬੰਦ ਰੱਖ ਕੇ ਅਤੇ ਪਾਕਿਸਤਾਨ ਜਾਣ ਵਾਲੇ ਨਵੰਬਰ ਜਥੇ ਨੂੰ ਰੋਕਣ ਵਾਲੀ ਅਡਵਾਈਜ਼ਰੀ ਜਾਰੀ ਕਰਕੇ ਉਨ੍ਹਾਂ ਦਾ ਪਵਿੱਤਰ ਸੁਪਨਾ ਤੋੜਿਆ ਜਾ ਰਿਹਾ ਹੈ।
ਸਰਦਾਰ ਰੰਧਾਵਾ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਮੇਰੇ ਹਲਕੇ ਦੀ ਹੱਦ ਉੱਤੇ ਗੁਰੂ ਸਾਹਿਬ ਦਾ ਉਹ ਪਾਵਨ ਦਰ ਹੈ ਜਿਸਦੇ ਖੁੱਲ੍ਹਣ ‘ ਤੇ ਸਾਡੇ ਪਿੰਡਾਂ ਦੇ ਬਜ਼ੁਰਗਾਂ ਨੇ ਅੱਖਾਂ ‘ ਚ ਹੰਝੂ ਭਰ ਸ਼ੁਕਰਾਨੇ ਅਤੇ ਸਿਜਦੇ ਕੀਤੇ ਸਨ। ਅੱਜ ਉਸ ਦਰ ਕੋਲੋਂ ਦੂਰ ਹੋ ਕੇ ਇਨ੍ਹਾਂ ਲੋਕਾਂ ਦੀ ਵਿਆਕੁਲਤਾ ਦੇਖੀ ਨਹੀਂ ਜਾਂਦੀ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਉੱਤੇ ਸਿੱਖ ਕੌਮ ਅੱਗੇ ਹੋ ਕੇ ਰੱਖਿਆ ਕਰਦੀ ਹੈ। ਅਸੀਂ ਸਿੱਖ ਅਮਨ ਪਸੰਦ ਅਤੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹਾਂ। ਜਿਵੇਂ ਦੂਜੇ ਧਰਮਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਧਾਰਮਿਕ ਸਥਾਨਾਂ ਉੱਤੇ ਜਾਣ ਦੀ ਮਨਾਹੀ ਨਹੀਂ ਇਸੇ ਪ੍ਰਕਾਰ ਸਿੱਖ ਜਥਿਆਂ ਦੀ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਯਾਤਰਾ ਵੀ ਮੁੜ ਬਹਾਲ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਉਹ ਇਸ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਲੈ ਕੇ ਵੀ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਮਿਲਣ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਲਈ ਜਾਣ ਵਾਲੀਆਂ ਸੰਗਤਾਂ ਦੀ ਸ਼ਰਧਾ ਭਾਵਨਾ ਦੀ ਕਦਰ ਕਰਦੇ ਹੋਏ ਯਾਤਰੀਆਂ ਦੀ ਇੰਮੀਗ੍ਰੇਸ਼ਨ ਸੰਬੰਧੀ ਕਾਰਵਾਈ ਵਿੱਚ ਤੇਜੀ ਲਿਆ ਕੇ ਹਫ਼ਤੇ ਦੇ ਅੰਦਰ ਅੰਦਰ ਮਨਿਸਟਰੀ ਆਫ਼ ਐਕਸਟਰਨਲ ਅਫੇਅਰਸ, ਮਨਿਸਟਰੀ ਆਫ਼ ਹੋਮ ਅਫੇਅਰਸ,ਪੰਜਾਬ ਸਰਕਾਰ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਸਥਾਵਾਂ ਦੀ ਸਾਂਝੀ ਮੀਟਿੰਗ ਬੁਲਾਈ ਜਾਵੇ।

LEAVE A REPLY

Please enter your comment!
Please enter your name here