ਪੰਜਾਬ ਅਬੋਹਰ ’ਚ ਨਾਬਾਲਿਗ ਨਾਲ ਦੁਸ਼ਕਰਮ ਦੀ ਕੋਸ਼ਿਸ਼; ਪੀੜਤ ਨੂੰ ਹਸਪਤਾਲ ਅੰਦਰ ਕਰਵਾਇਆ ਦਾਖਲ; ਦੂਜੀ ਧਿਰ ਨੇ ਦੋਸ਼ ਨਕਾਰੇ, ਪੁਲਿਸ ਕਰ ਰਹੀ ਜਾਂਚ By admin - September 17, 2025 0 6 Facebook Twitter Pinterest WhatsApp ਅਬੋਹਰ ਦੇ ਪਿੰਡ ਧਰੰਗਵਾਲਾ ਨਾਲ ਸਬੰਧਤ ਨਾਬਾਲਿਗ ਲੜਕੇ ਨੇ ਆਪਣੇ ਹੀ ਪਿੰਡ ਦੇ ਕੁੱਝ ਲੋਕਾਂ ’ਤੇ ਅਗਲਾ ਕਰ ਕੇ ਦੁਸ਼ਕਰਮ ਦੀ ਕੋਸ਼ਿਸ਼ ਦੇ ਇਲਜ਼ਾਮ ਲਾਏ ਨੇ। ਪੀੜਤ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਪੀੜਤ ਦੇ ਦੱਸਣ ਮੁਤਾਬਕ ਪਿੰਡ ਦੇ ਹੀ 4 ਲੋਕਾਂ ਨੇ ਪਹਿਲਾਂ ਉਸ ਨਾਲ ਕੁੱਟਮਾਰ ਕੀਤੀ ਅਤੇ ਫਿਰ ਦੁਸ਼ਕਰਮ ਦੀ ਕੋਸ਼ਿਸ਼ ਕੀਤੀ। ਮੁਲਜਮਾਂ ਵਿਚ ਪਿੰਡ ਦੇ ਸਰਪੰਚ ਦਾ ਰਿਸ਼ਤੇਦਾਰ ਵੀ ਸ਼ਾਮਲ ਦੱਸਿਆ ਜਾ ਰਹੀ ਐ। ਉਧਰ ਦੂਜੀ ਧਿਰ ਨੇ ਘਟਨਾ ਨੂੰ ਮਨਘੜਤ ਕਹਾਣੀ ਕਰਾਰ ਦਿੰਦਿਆਂ ਪੁਲਿਸ ਤੋਂ ਜਾਂਚ ਮੰਗੀ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ। ਇਲਾਜ ਅਧੀਨ 16 ਸਾਲਾ ਲੜਕੇ ਨੇ ਦੱਸਿਆ ਕਿ ਉਹ ਬੀਤੀ ਰਾਤ ਇੱਕ ਰਿਸ਼ਤੇਦਾਰ ਦੇ ਘਰੋਂ ਵਾਪਸ ਆ ਰਿਹਾ ਤਾਂ ਪਿੰਡ ਦੇ ਕੁੱਝ ਨੌਜਵਾਨਾਂ ਨੇ ਉਸਨੂੰ ਫੜ ਲਿਆ, ਉਸ ‘ਤੇ ਚੋਰੀ ਦਾ ਦੋਸ਼ ਲਗਾਇਆ, ਉਸਦੀ ਕੁੱਟਮਾਰ ਕੀਤੀ ਅਤੇ ਬਦਫੈਲੀ ਕਰਨ ਦੀ ਕੋਸ਼ਿਸ਼ ਕੀਤੀ। ਦੋਸ਼ਾਂ ਅਨੁਸਾਰ ਉਸਦੀ ਵੀਡੀਓ ਵੀ ਬਣਾਈ। ਉਹ ਉਨ੍ਹਾਂ ਦੇ ਚੁੰਗਲ ਤੋਂ ਬਚ ਪਿੰਡ ਵਾਪਸ ਆ ਗਿਆ ਜਿੱਥੇ ਉਸਦੀ ਮਾਸੀ ਨੇ ਉਸਨੂੰ ਹਸਪਤਾਲ ਦਾਖਲ ਕਰਵਾਇਆ। ਇਸ ਦੌਰਾਨ, ਹਸਪਤਾਲ ਦੇ ਫਾਰਮਾਸਿਸਟ ਅਕਸ਼ੈ ਕੁਮਾਰ ਨੇ ਕਿਹਾ ਕਿ ਪੀੜਤਾ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਸਦੇ ਪੀਆਈ ਨੂੰ ਸਬੰਧਤ ਪੁਲਿਸ ਸਟੇਸ਼ਨ ਭੇਜ ਦਿੱਤਾ ਗਿਆ ਹੈ। ਜਦੋਂ ਪੁਲਿਸ ਆਵੇਗੀ, ਤਾਂ ਉਸਦਾ ਮੈਡੀਕਲ ਕੀਤਾ ਜਾਵੇਗਾ ਅਤੇ ਸੈਂਪਲ ਭੇਜੇ ਜਾਣਗੇ। ਇਸ ਮਾਮਲੇ ਵਿੱਚ ਦੂਜੀ ਧਿਰ ਦਾ ਕਹਿਣਾ ਐ ਕਿ ਉਨ੍ਹਾਂ ਕਿਹਾ ਕਿ ਉਕਤ ਨੌਜਵਾਨ ਨੂੰ ਚੋਰੀ ਕਰਦੇ ਨੂੰ ਰੰਗੇ ਹੱਥੀਂ ਫੜਿਆ ਸੀ ਅਤੇ ਹੁਣ ਉਹ ਝੂਠੇ ਅਤੇ ਬੇਬੁਨਿਆਦ ਦੋਸ਼ ਲਗਾ ਰਿਹਾ ਹੈ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਐ।