ਪੰਜਾਬ ਮੋਗਾ ਦੇ ਨੌਜਵਾਨ ਦੀ ਰੂਸ ’ਚ ਵੀਡੀਓ ਵਾਇਰਲ; ਛੇਤੀ ਬਚਾਉਣ ਲਈ ਲਾਈ ਗੁਹਾਰ By admin - September 16, 2025 0 4 Facebook Twitter Pinterest WhatsApp ਮੋਗਾ ਦੇ ਪਿੰਡ ਚੱਕ ਕੰਨੀਆਂ ਨਾਲ ਸਬੰਧਤ ਨੌਜਵਾਨ ਦੇ ਰੂਸ ਵਿਚ ਫਸੇ ਹੋਣ ਦੀ ਖਬਰ ਸਾਹਮਣੇ ਆਈ ਐ। ਨੌਜਵਾਨ ਨੇ ਵੀਡੀਓ ਜਾਰੀ ਕਰ ਕੇ ਛੇਤੀ ਮਦਦ ਲਈ ਅਪੀਲ ਕੀਤੀ ਐ। ਪੀੜਤ ਦੀ ਪਛਾਣ ਬੂਟਾ ਸਿੰਘ ਵਜੋਂ ਹੋਈ ਐ। ਪੀੜਤ ਦੇ ਮਾਤਾ ਦੇ ਦੱਸਣ ਮੁਤਾਬਕ ਬੂਟਾ ਸਿੰਘ ਰੋਜੀ ਰੋਟੀ ਖਾਤਰ ਵਿਦੇਸ਼ ਜਾਣਾ ਚਾਹੁੰਦਾ ਸੀ, ਜਿਸ ਦੇ ਚਲਦਿਆਂ ਉਸ ਨੇ ਯੂਟਿਉਬ ਰਾਹੀਂ ਦਿੱਲੀ ਦੇ ਏਜੰਟ ਨਾਲ ਗੱਲਬਾਤ ਕੀਤੀ, ਜਿਸ ਨੇ ਉਸ ਨੂੰ ਰੂਸ ਵਿੱਚ ਭੇਜ ਦਿੱਤਾ ਗਿਆ ਐ। ਬੂਟਾ ਸਿੰਘ ਨੇ ਜਾਨ ਨੂੰ ਖਤਰਾ ਦਸਦਿਆਂ ਮਦਦ ਲਈ ਗੁਹਾਰ ਲਗਾਈ ਐ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੀੜਤ ਦਾ ਪਰਿਵਾਰ ਸਦਮੇ ਵਿਚ ਐ। ਪਰਿਵਾਰ ਨੇ ਪ੍ਰਸ਼ਾਸਨ ਅੱਗੇ ਬੂਟਾ ਸਿੰਘ ਨੂੰ ਛੇਤੀ ਵਾਪਸ ਲਿਆਉਣ ਦੀ ਮੰਗ ਕੀਤੀ ਐ।