
ਗੜ੍ਹਸ਼ੰਕਰ ਦੇ ਪਿੰਡ ਸਦਰਪੁਰ ਵਿਖੇ ਚੋਰਾਂ ਵੱਲੋਂ ਗੁਜਰਾਂ ਦੇ 2 ਡੇਰਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਐ। ਚੋਰ ਡੇਰਿਆਂ ਵਿਚੋਂ ਲੱਖਾਂ ਰੁਪਏ ਦੀ ਨਗਦੀ ਅਤੇ ਗਹਿਣੇ ਚੋਰੀ ਕਰ ਕੇ ਫਰਾਰ ਹੋ ਗਏ। ਜਾਣਕਾਰੀ ਦਿੰਦੇ ਪਹਿਲੇ ਡੇਰੇ ਦੇ ਹਲੀਮਾ ਪਤਨੀ ਸ਼ਪੀ ਮੁਹੰਮਦ ਨੇ ਦੱਸਿਆ ਕਿ ਉਹਨਾਂ ਸਵੇਰੇ ਉਠ ਕੇ ਦੇਖਿਆ ਤਾਂ ਘਰ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ ਅਤੇ ਗਹਿਣਿਆਂ ਅਤੇ ਨਗਦੀ ਵਾਲਾ ਟਰੰਕ ਬਾਹਰਲੇ ਪਾਸੇ ਪਿਆ ਸੀ ਜਿਸਦੇ ਵਿੱਚੋਂ 50 ਹਜਾਰ ਦੀ ਨਗਦੀ ਅਤੇ ਸੋਨੇ ਦੀਆਂ ਮੁੰਦੀਆਂ, ਬਾਲੀਆਂ ਅਤੇ ਗੋਲਕ ਗਾਇਬ ਸੀ।
ਦੂਸਰੇ ਡੇਰੇ ਦੀ ਚੋਰੀ ਦੀ ਜਾਣਕਾਰੀ ਦਿੰਦਿਆ ਗੁਲਜਾਰੀ ਨੇ ਦੱਸਿਆ ਕਿ ਉਸਨੇ ਅਤੇ ਉਸਦੀ ਭੈਣ ਨੇ ਆਪਣੇ ਭਰਾ ਜਗਵੋ ਪੁੱਤਰ ਨੂਰਮਈ ਦੇ ਕੋਲ ਆਪਣੇ ਗਹਿਣੇ ਰੱਖੇ ਸਨ। ਉਨ੍ਹਾਂ ਦੱਸਿਆ ਕਿ ਉਸਦਾ ਭਰਾ ਘਰ ਤੋਂ ਬਾਹਰ ਗਿਆ ਹੋਇਆ ਸੀ ਅਤੇ ਉਹ ਦੋਨੋਂ ਭੈਣਾਂ ਕਮਰੇ ਤੋਂ ਬਾਹਰ ਸੁਤੀਆਂ ਪਈਆਂ ਸਨ ਜਦੋਂ ਉਹਨਾਂ ਨੇ ਸਵੇਰੇ ਉੱਠ ਕੇ ਦੇਖਿਆ ਤਾਂ ਉਹਨਾਂ ਦੇ ਕਮਰੇ ਵਿੱਚ ਪਈ ਗੋਦਰੇਜ ਦੀ ਅਲਮਾਰੀ ਦੇ ਜਿੰਦੇ ਟੁੱਟੇ ਹੋਏ ਸਨ ਅਤੇ ਉਸ ਵਿੱਚ ਟਰੈਕਟਰ ਦੀ ਕਿਸ਼ਤ ਲਈ ਰੱਖਿਆ 1 ਲੱਖ ਰੁਪਏ ਅਤੇ ਸੋਨੇ ਦੀਆਂ ਚੂੜੀਆਂ, ਮੁਦੀਆਂ ਅਤੇ 2 ਰਾਣੀ ਹਾਰ ਗਾਇਬ ਸਨ। ਉਹਨਾਂ ਦੱਸਿਆ ਕਿ ਉਹਨਾਂ ਦਾ ਤਕਰੀਬਨ 8 ਲੱਖ ਰੁਪਏ ਤੱਕ ਦਾ ਨੁਕਸਾਨ ਚੋਰੀ ਹੋ ਚੁੱਕਿਆ ਹੈ। ਉਹਨਾਂ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ ਹੈ।

