ਤਰਨ ਤਾਰਨ ’ਚ ਨਸ਼ੇ ਨਾਲ ਨੌਜਵਾਨ ਦੀ ਮੌਤ; ਮਾਪਿਆਂ ਦਾ ਇਕਲੌਤਾ ਪੁੱਤਰ ਸੀ ਮ੍ਰਿਤਕ

0
17

ਤਰਨ ਤਾਰਨ ਦੇ ਪਿੰਡ ਛਾਪੜੀ ਸਾਹਿਬ ਵਿਖੇ ਨਸ਼ੇ ਦੀ ਓਵਰਡੋਜ਼ ਨਾਲ 27 ਸਾਲਾ ਨੌਜਵਾਨ ਦੀ ਮੋਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਮ੍ਰਿਤਕ ਦੀ ਪਛਾਣ ਗੁਰਬੀਰ ਸਿੰਘ ਪੁੱਤਰ ਰਵੇਲ ਵਜੋਂ ਹੋਈ ਐ।  ਮੀਡੀਆਂ ਦੇ ਨਾਲ ਗੱਲਬਾਤ ਕਰਦੇ ਹੋਏ ਪਰਿਵਾਰਰ ਮੈਬਰਾਂ ਨੇ ਦੱਸਿਆ ਕਿ ਮਿਤਰਕ ਨੌਜਵਾਨ ਮਾਪਿਆਂ ਦਾ ਇਕਲੋਤਾ ਪੁੱਤ ਸੀ। ਪਰਿਵਾਰ ਮੈਬਰਾਂ ਨੇ ਭਰੇ ਮਨ ਨਾਲ ਦੱਸਿਆ ਕਿ ਸਾਡੇ ਪਿੰਡ ਵਿੱਚ ਨਸ਼ਾ ਤਸਕਰ ਸ਼ਰੇਆਮ ਨਸ਼ਿਆਂ ਦੀ ਵਿਕਰੀ ਕਰ ਰਹੇ ਨੇ।  ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸਾਸਨ ਜਿਥੇ ਲੜਾਈ ਹੋਈ ਹੋਵੇ ਉਥੇ ਜਲਦੀ ਪਹੁੰਚ ਜਾਂਦੀ ਹੈ ਪਰੰਤੂ ਨਸਾ ਤਸਕਰਾਂ ਵੱਲ ਕੋਈ ਵੀ ਧਿਆਨ ਨਹੀਂ। ਉਨ੍ਹਾਂ ਕਿਹਾ ਕਿ ਭਾਵੇਂ ਕਿ ਸਰਕਾਰ ਪੰਜਾਬ ਨੂੰ ਨਸਾ ਮੁਕਤ ਕਰਨ ਦਾ ਦਾਅਵਾ ਕਰ ਰਹੀ ਪਰੰਤੂ ਜਮੀਨੀ ਪੱਧਰ ਤੇ ਨਸਿਆ ਦਾ ਕਾਰੋਬਾਰ ਜਿਉ ਦਾ ਤਿਉ ਚੱਲ ਰਿਹਾ ਪਰਿਵਾਰ ਮੈਬਰਾਂ ਨੇ ਨਸਿਆ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਤੇ ਕਾਰਵਾਈ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here