
ਪਹਾੜਾਂ ਅੰਦਰ ਬੱਦਣ ਫਟਣ ਦੇ ਚਲਦਿਆਂ ਪੰਜਾਬ ਅੰਦਰ ਵੀ ਨੁਕਸਾਨ ਹੋ ਰਿਹਾ ਐ। ਤਾਜ਼ਾ ਮਾਮਲਾ ਸ਼ਹਿਰ ਦੇ ਬੀਬੀਐਮਬ ਦੀ ਰਿਹਾਇਸ਼ੀ ਕਾਲੋਨੀ ਨੇੜਲੇ ਪਿੰਡ ਨੈਲਾ ਤੋਂ ਸਾਹਮਣੇ ਆਇਆ ਐ ਜਿੱਥੇ ਬੱਦਲ ਫਟਣ ਕਾਰਨ ਰੇਲਵੇ ਲਾਈਨ ਤਕਰੀਬਨ 15 ਫੁਟ ਹੇਠਾਂ ਦੱਬ ਗਈ, ਜਿਸ ਕਾਰਨ ਰੇਲ ਆਵਾਜਾਈ ਵੀ ਪ੍ਰਭਾਵਿਤ ਹੋਈ ਐ। ਜਾਣਕਾਰੀ ਅਨੁਸਾਰ ਬੀਬੀਐਮਬੀ ਦੀ ਟ੍ਰੇਨ ਪਿਛਲੇ 25 ਦਿਨਾਂ ਤੋਂ ਨੰਗਲ ਤੋਂ ਭਾਖੜੇ ਵੱਲ ਨਹੀਂ ਜਾ ਰਹੀ, ਜਿਸ ਕਾਰਨ ਕਰਮਚਾਰੀਆਂ ਅਤੇ ਆਮ ਲੋਕਾਂ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਾ ਰਿਹਾ ਐ। ਸਥਾਨਕ ਵਾਸੀਆਂ ਨੇ ਰੇਲਵੇ ਵਿਭਾਗ ਤੋਂ ਇਸ ਪਾਸੇ ਛੇਤੀ ਧਿਆਨ ਦੇਣ ਦੀ ਮੰਗ ਕੀਤੀ ਐ।
ਜਾਣਕਾਰੀ ਨਾਲ ਪਿੰਡ ਵਿੱਚ ਲਗਭਗ 500 ਦੇ ਕਰੀਬ ਪਰਿਵਾਰ ਰਹਿੰਦੇ ਹਨ ਤੇ ਹਾਲਾਂਕਿ ਜੋ ਬੱਦਲ ਫਟਿਆ ਹੈ ਉਹ ਇਸ ਆਬਾਦੀ ਤੋਂ ਲਗਭਗ ਇਕ ਕਿਲੋਮੀਟਰ ਦੀ ਦੂਰੀ ਤੇ ਪਹਾੜੀ ਤੇ ਜੰਗਲੀ ਖੇਤਰ ਵਿੱਚ ਫਟਿਆ ਹੈ। ਬੱਦਲ ਫਟਣ ਨਾਲ ਇਕ ਵੱਡੀ ਪਹਾੜੀ ਪੂਰੀ ਮਲਬੇ ਦੇ ਵਿੱਚ ਤਬਦੀਲ ਹੋ ਗਈ ਜਿਸ ਵਿੱਚ ਵੱਡੇ ਵੱਡੇ ਪੱਥਰ ਵੱਡੇ ਬੂਟੇ ਮਿੱਟੀ ਰੇਤਾ ਬਜਰੀ ਤੇ ਵੱਧ ਮਾਤਰਾ ਵਿੱਚ ਆਇਆ ਬਰਸਾਤੀ ਪਾਣੀ ਇਸ ਪਹਾੜ ਦੇ ਮਲਬੇ ਨੂੰ ਸਤਲੁਜ ਦਰਿਆ ਵਿੱਚ ਲੈ ਗਿਆ। ਇਸ ਮਲਬੇ ਦੇ ਹੇਠਾਂ ਲਗਭਗ 10 ਫੁੱਟ ਦੇ ਕਰੀਬ ਬੀਬੀਐਮਬੀ ਦਾ ਰੇਲਵੇ ਟਰੈਕ ਤੇ ਪੱਕੀ ਸੜਕ ਦੱਬ ਗਈ ਹੈ ਜਿਸ ਕਰ ਕੇ ਭਾਖੜਾ ਡੈਮ ਦੇ ਨਾਲ ਲੱਗਦੇ ਦਰਜਨਾਂ ਪਿੰਡਾਂ ਦਾ ਇਸ ਰਸਤੇ ਤੇ ਟਰੇਨ ਦੇ ਰਾਹੀਂ ਆਉਣਾ ਜਾਣਾ ਔਖਾ ਹੋ ।
ਸਥਾਨਕ ਲੋਕਾਂ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਦਿਨੀ ਵੱਧ ਮਾਤਰਾ ਵਿੱਚ ਆਈ ਬਰਸਾਤ ਦੇ ਕਰਕੇ ਭਾਖੜਾ ਡੈਮ ਦੇ ਨਾਲ ਲੱਗਦੇ ਪਿੰਡਾਂ ਤੇ ਭਾਖੜਾ ਡੈਮ ਤੱਕ ਲਗਭਗ 15,20 ਜਗਹਾ ਲੈਂਡ ਸਲਾਈਡਿੰਗ ਹੋਈ ਹੈ ਤੇ ਜਿਸ ਦੇ ਕਰਕੇ ਇਹਨਾਂ ਪਿੰਡਾਂ ਤੇ ਭਾਖੜਾ ਡੈਮ ਤੱਕ ਜਾਣਾ ਔਖਾ ਹੋ ਗਿਆ ਹੈ ਸਭ ਤੋਂ ਵੱਡੀ ਲੈਂਡਸਾਈਡਿੰਗ ਪਿੰਡ ਨੈੱਲਾ ਵਿਚ ਬੱਦਲ ਫਟਣ ਕਰਕੇ ਹੋਈ ਹੈ ਜੋ ਕਿ ਇੰਨੀ ਭਾਰੀ ਮਾਤਰਾ ਵਿੱਚ ਪੂਰੇ ਦਾ ਪੂਰਾ ਪਹਾੜ ਮਲਬੇ ਵਿੱਚ ਤਬਦੀਲ ਹੋ ਗਿਆ ਤੇ ਸਾਰਾ ਮਾਲਵਾ ਰੇਲਵੇ ਟਰੈਕ ਤੇ ਸੜਕ ਤੇ ਆਉਣ ਕਰਕੇ ਇਹ ਰਸਤਾ ਬਿਲਕੁਲ ਹੀ ਬੰਦ ਹੋ ਗਿਆ।
ਇਸ ਰਸਤੇ ਤੋਂ ਆਣਾ ਜਾਣਾ ਬਿਲਕੁਲ ਹੀ ਔਖਾ ਹੋ ਗਿਆ ਹੈ ਹਾਲਾਂਕਿ ਬੀਬੀਐਮਬੀ ਪ੍ਰਸ਼ਾਸਨ ਦੇ ਵੱਲੋਂ ਆਪਣੇ ਕਰਮਚਾਰੀਆਂ ਨੂੰ ਇਸ ਟਰੈਕ ਤੇ ਰੋਡ ਸੜਕ ਨੂੰ ਸਾਫ ਕਰਨ ਦੇ ਲਈ ਕਹੀਆਂ ਦੇ ਨਾਲ ਸਾਫ ਕੀਤਾ ਜਾ ਰਿਹਾ ਹੈ ਪਰ ਜਿਸ ਹਿਸਾਬ ਨਾਲ ਇਹ ਮਲਵਾ ਰੇਲਵੇ ਟਰੈਕ ਅਤੇ ਸੜਕ ਦੇ ਉੱਤੇ ਡਿੱਗਿਆ ਪਿਆ ਹੈ ਜੇਕਰ ਇਸ ਮਲਬੇ ਨੂੰ ਪੰਜ ਸੱਤ ਮਜ਼ਦੂਰਾਂ ਦੇ ਵੱਲੋਂ ਕੇਹੀਆਂ ਤੇ ਹੱਥਾਂ ਦੇ ਨਾਲ ਮਲਵਾ ਚੁੱਕਣਾ ਪਵੇ ਤਾਂ ਇਹ ਮਲਵਾ ਲਗਭਗ ਤਿੰਨ ਜਾਂ ਚਾਰ ਮਹੀਨਿਆਂ ਤੋਂ ਵੀ ਵੱਧ ਸਮਾਂ ਲੱਗੇਗਾ। ਬੀਬੀਐਮਬੀ ਨੂੰ ਚਾਹੀਦਾ ਹੈ ਕਿ ਬਰਸਾਤ ਲਗਭਗ ਹੁਣ ਖਤਮ ਹੀ ਹੋ ਗਈ ਹੈ।


