ਪੰਜਾਬ ਹੁਸ਼ਿਆਰ ਦਾਣਾ ਮੰਡੀ ’ਚ ਸਿਹਤ ਅਧਿਕਾਰੀਆਂ ਦੀ ਰੇਡ; ਸੈਂਪਲ ਭਰ ਕੇ ਲਿਬਾਰਟਰੀ ’ਚ ਭੇਜੇ By admin - September 16, 2025 0 5 Facebook Twitter Pinterest WhatsApp ਹੁਸ਼ਿਆਰਪੁਰ ਸਿਹਤ ਵਿਭਾਗ ਦੀ ਟੀਮ ਵੱਲੋਂ ਅੱਜ ਸ਼ਹਿਰ ਦੇ ਦਾਣਾ ਮੰਡੀ ਇਲਾਕੇ ਵਿਚ ਛਾਪੇਮਾਰੀ ਕਰ ਕੇ ਖਾਣ-ਪੀਣ ਦੀਆਂ ਵਸਤਾਂ ਦੀ ਜਾਂਚ ਕੀਤੀ। ਟੀਮ ਨੇ ਪਿੰਡ ਜਾਜਾ ਤੇ ਦਾਣਾ ਮੰਡੀ ਵਿਖੇ ਦੁਕਾਨਾਂ ਤੋਂ ਪਨੀਰ ਦੇ ਸੈਂਪਲ ਭਰੇ ਗਏ। ਇਸ ਦੇ ਨਾਲ ਹੀ ਪਿੰਡ ਜਾਜਾ ਵਿਖੇ 20 ਕਿੱਲੋ ਖਰਾਬ ਪਨੀਰ ਨੂੰ ਕੇ ਤੇ ਨਸ਼ਟ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਅਧਿਕਾਰੀ ਨੇ ਕਿਹਾ ਕਿ ਪਨੀਰ ਦੇ ਸੈਂਪਲਾ ਨੂੰ ਫੂਡ ਲੈਬ ਭੇਜ ਦਿੱਤਾ ਗਿਆ ਹੈ। ਰਿਪੋਰਟ ਆਉਣ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ। ਡੀਐਚਓ ਡਾ.ਜਤਿੰਦਰ ਭਾਟੀਆ ਨੇ ਮੌਕੇ ਤੇ ਦੁਕਾਨ ਦੇ ਮਾਲਕ ਨੂੰ ਸਖਤ ਹਦਾਇਤ ਕੀਤੀ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕੀਤਾ ਜਾਵੇ । ਉਨਾਂ ਕਿਹਾ ਕਿ ਲੋਕਾਂ ਨੂੰ ਵਧੀਆ ਅਤੇ ਤਾਜ਼ਾ ਖਾਦ ਪਦਾਰਥ ਮੁੱਹਈਆ ਕੀਤਾ ਜਾਵੇ। ਉਹਨਾਂ ਕਿਹਾ ਕਿ ਸਾਰੇ ਖਾਧ ਪਦਾਰਥ ਵਿਕਰੇਤਾਵਾਂ ਲਈ ਐਫਐਸਐਸਏਆਈ ਦੇ ਨਿਯਮਾਂ ਦਾ ਪਾਲਣ ਕਰਨਾ ਜਰੂਰੀ ਹੈ ਤਾਂ ਜੋ ਲੋਕਾਂ ਨੂੰ ਸਾਫ਼ ਸਵੱਛ ਭੋਜਨ ਪ੍ਰਾਪਤ ਹੋ ਸਕੇ। ਇਹਨਾਂ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ ।