ਪੰਜਾਬ ਜਲਾਲਾਬਾਦ ’ਚ ਕੰਧ ਡਿੱਗਣ ਕਾਰਨ ਟੁੱਟਣ ਲੱਗਾ ਬੰਨ੍ਹ ਭਾਰੀ ਵਾਹਨਾਂ ਲਈ ਬੰਦ ਕੀਤਾ ਲਾਂਘਾ By admin - September 16, 2025 0 17 Facebook Twitter Pinterest WhatsApp ਜਲਾਲਾਬਾਦ ਹਲਕੇ ਦੇ ਪਿੰਡ ਢਾਣੀ ਬੱਚਨ ਸਿੰਘ ਨੂੰ ਜੋੜਣ ਵਾਲੇ ਮਾਰਗ ਦੀ ਕੰਧ ਪਾਣੀ ਅੰਦਰ ਡਿੱਗਣ ਕਾਰਨ ਬੰਨ੍ਹ ਨੂੰ ਖਤਰਾ ਪੈਦਾ ਹੋ ਗਿਆ ਐ। ਇਸ ਕਾਰਨ ਲੋਕਾਂ ਅੰਦਰ ਸਹਿਮ ਪਾਇਆ ਜਾ ਰਿਹਾ ਐ। ਪਿੰਡ ਵਾਸੀਆਂ ਨੇ ਕਿਹਾ ਕਿ ਪਹਿਲਾਂ ਵੀ ਤਿੰਨ ਵਾਰ ਬੰਨ ਟੁੱਟ ਚੁੱਕਿਆ ਹੁਣ ਜਦ ਪਾਣੀ ਘਟਨਾ ਸ਼ੁਰੂ ਹੋਇਆ ਤਾਂ ਪਹਿਲਾਂ ਇਸ ਦੇ ਵਿੱਚ ਤਰੇੜਾਂ ਪਈਆਂ ਅਤੇ ਹੁਣ ਇਸ ਦੀ ਕੰਧ ਡਿੱਗਣ ਕਾਰਨ ਉਹਨਾਂ ਦਾ ਰਸਤਾ ਬੰਦ ਹੋ ਰਿਹਾ ਐ। ਦੱਸਣਯੋਗ ਐ ਕਿ ਪਿੰਡ ਨੂੰ ਦੋ ਰਾਹ ਲੱਗਦੇ ਨੇ। ਇੱਕ ਰਸਤੇ ਤੇ ਪਹਿਲਾਂ ਹੀ ਛੇ ਫੁੱਟ ਤੱਕ ਪਾਣੀ ਐ ਤੇ ਦੂਸਰਾ ਰਸਤੇ ਤੇ ਹੁਣ ਕੰਧ ਡਿੱਗਣ ਤੋਂ ਬਾਅਦ ਰਸਤਾ ਖੁਰਨਾ ਸ਼ੁਰੂ ਹੋ ਗਿਆ। ਪਿੰਡ ਵਿੱਚ ਟਰੈਕਟਰ ਟਰਾਲੀ ਜਾਂ ਹੋਰ ਵਹੀਕਲ ਨਹੀਂ ਜਾ ਸਕਦਾ ਸਿਰਫ ਲੋਕ ਪੈਦਲ ਜਾਂ ਮੋਟਰਸਾਈਕਲ ਤੇ ਹੀ ਜਾ ਸਕਦੇ ਨੇ।