ਪੰਜਾਬ ਗੁਰਦਾਸਪੁਰ ਦੇ ਪਿੰਡ ਸੱਦਾ ’ਚ ਡਿੱਗੀ ਘਰ ਦੀ ਛੱਤ; ਪੀੜਤ ਪਰਿਵਾਰ ਨੇ ਮਦਦ ਲਈ ਲਾਈ ਗੁਹਾਰ By admin - September 13, 2025 0 7 Facebook Twitter Pinterest WhatsApp ਪੰਜਾਬ ਅੰਦਰ ਪਏ ਭਾਰੀ ਮੀਂਹ ਤੋਂ ਬਾਅਦ ਹੜ੍ਹਾਂ ਕਾਰਨ ਗਰੀਬ ਲੋਕਾਂ ਦੇ ਘਰ ਡਿੱਗਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ। ਅਜਿਹਾ ਹੀ ਮਾਮਲਾ ਗੁਰਦਾਸਪੁਰ ਦੇ ਪਿੰਡ ਸੱਦਾ ਤੋਂ ਸਾਹਮਣੇ ਆਇਆ ਐ, ਜਿੱਥੇ ਇਕ ਗਰੀਬ ਪਰਿਵਾਰ ਘਰ ਦੀ ਭਾਰੀ ਮੀਂਹ ਦੇ ਚਲਦਿਆਂ ਛੱਤ ਡਿੱਗ ਪਈ। ਇਸ ਘਰ ਅੰਦਰ ਰੀਬਿਕਾ ਨਾਮ ਦੀ ਮਹਿਲਾ ਆਪਣੀਆਂ ਤਿੰਨ ਧੀਆਂ ਸਮੇਤ ਰਹਿ ਰਹੀ ਸੀ ਪਰ ਘਰ ਦੀ ਛੱਤ ਡਿੱਗਣ ਕਾਰਨ ਉਹ ਬੇਘਰ ਹੋ ਗਈਆਂ ਨੇ ਅਤੇ ਰਿਸ਼ਤੇਦਾਰਾਂ ਦੇ ਘਰ ਸ਼ੈਡ ਹੇਠਾਂ ਦਿਨ ਕੱਟੀ ਕਰ ਰਹੀਆਂ। ਪੀੜਤ ਮਹਿਲਾ ਨੇ ਸਮਾਜ ਸੇਵੀਆਂ ਤੇ ਸਰਕਾਰ ਅੱਗੇ ਮਦਦ ਲਈ ਗੁਹਾਰ ਲਾਈ ਐ। ਪੀੜਤ ਮਾਹਿਲਾ ਨੇ ਕਿਹਾ ਕਿ ਹੜ੍ਹਾ ਵਿੱਚ ਮੇਰਾ ਘਰ ਪੂਰੀ ਤਰ੍ਹਾਂ ਟੁੱਟ ਗਿਆ ਅਤੇ ਸਾਰਾ ਸਾਮਾਨ ਵੀ ਪੂਰੀ ਤਰ੍ਹਾਂ ਨਾਲ ਖਰਾਬ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮਾੜੇ ਆਰਥਿਕ ਹਾਲਾਤ ਦੇ ਚਲਦਿਆਂ ਉਹ ਘਰ ਦੀ ਮੁੜ ਉਸਾਰੀ ਤੋਂ ਅਸਮਰੱਥ ਹਨ। ਉਨ੍ਹਾਂ ਸਮਾਜ ਸੇਵੀਆਂ ਤੇ ਸਰਕਾਰ ਤੋਂ ਘਰ ਦੀ ਛੱਤ ਪੁਆ ਕੇ ਦੇਣ ਵਿਚ ਮਦਦ ਦੀ ਅਪੀਲ ਕੀਤੀ ਐ।