ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਅੱਜ ਸੰਗਰੂਰ ਦੇ ਮਕਰੋੜ ਸਾਹਿਬ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਘੱਗਰ ਦਰਿਆ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਘੱਗਰ ਦੇ ਪੱਕੇ ਹੱਲ ਲਈ ਪੰਜਾਬ ਤੇ ਹਰਿਆਣਾ ਸਰਕਾਰਾਂ ਵਿਚਾਲੇ ਆਪਸੀ ਗੱਲਬਾਤ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਮੁੜ ਦੁਹਰਾਇਆ ਕਿ ਕੇਂਦਰ ਤੋਂ ਮਿਲੇ 1600 ਕਰੋੜ ਸ਼ੁਰੂਆਤੀ ਰਾਸ਼ੀ ਐ ਅਤੇ ਆਉਣਦੇ ਸਮੇਂ ਕੇਂਦਰ ਵੱਲੋਂ ਹੋਰ ਪੈਸਾ ਭੇਜਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਦੇ 7 ਜਿਲਿਆਂ ਅੰਦਰ ਭਾਰੀ ਨੁਕਸਾਨ ਹੋਇਆ ਐ। ਇਸ ਦੇ ਮੁਕਾਬਲੇ ਸੰਗਰੂਰ ਵਿਚ ਘੱਗਰ ਦੀ ਮਾਰ ਘੱਟ ਰਹੀ ਐ ਅਤੇ ਇੱਥੇ ਜੋ ਵੀ ਨੁਕਸਾਨ ਹੋਇਆ ਉਹ ਬਰਸਾਤਾਂ ਕਾਰਨ ਹੋਇਆ ਐ, ਜਿਸ ਦੀ ਰਿਪੋਰਟ ਸੰਗਰੂਰ ਦੇ ਪ੍ਰਸ਼ਾਸਨ ਦੇ ਵੱਲੋਂ ਇਕੱਠੀ ਕੀਤੀ ਜਾ ਰਹੀ ਹੈ। ਇਸ ਮੌਕੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਰਹੇ।