ਪੰਜਾਬ ਰਵਨੀਤ ਬਿੱਟੂ ਵੱਲੋਂ ਸੀਐਮ ਮਾਨ ਦਾ ਚੈਲੰਜ ਕਬੂਲ; ਕਿਹਾ, ਜਦੋਂ ਮਰਜ਼ੀ ਬਹਿਸ਼ ਕਰ ਲਵੋ, ਦੇਵਾਂਗੇ ਜਵਾਬ By admin - September 13, 2025 0 7 Facebook Twitter Pinterest WhatsApp ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਮੁੱਖ ਮੰਤਰੀ ਮਾਨ ਵੱਲੋਂ ਖੁਲ੍ਹੀ ਬਹਿਸ਼ ਦਾ ਦਿੱਤਾ ਚੈਲੰਜ ਸਵੀਕਾਰ ਕਰ ਲਿਆ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਖਬਰਾਂ ਤੋਂ ਮੁੱਖ ਮੰਤਰੀ ਵੱਲੋਂ ਡਿਬੇਟ ਕਰ ਲੈਣ ਦੀ ਚੁਨੌਤੀ ਦੇਣ ਬਾਰੇ ਪਤਾ ਚੱਲਿਆ ਐ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਦੀ ਚੁਨੌਤੀ ਸਵੀਕਾਰ ਕਰਦੇ ਹਨ ਅਤੇ ਮੁੱਖ ਮੰਤਰੀ ਜਿੱਥੇ ਚਾਹੁਣ, ਸਾਨੂੰ ਬੁਲਾ ਕੇ ਸਕਦੇ ਨੇ ਅਤੇ ਅਸੀਂ ਹਰ ਬਹਿਸ਼ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਾਂ। ਦੱਸਣਯੋਗ ਐ ਕਿ ਬੀਤੇ ਦਿਨ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਮਾਨ ਨੇ ਫੰਡ ਦੇ ਮੁੱਦੇ ਭਾਜਪਾ ਆਗੂਆਂ ਦਾਅਵਿਆਂ ਦੇ ਹਵਾਲੇ ਨਾਲ ਖੁੱਲ੍ਹੀ ਬਹਿਸ਼ ਦੀ ਚੁਨੌਤੀ ਦਿੱਤੀ ਸੀ। ਮੁੱਖ ਮੰਤਰੀ ਮਾਨ ਨੇ ਰਵਨੀਤ ਬਿੱਟੂ ਦਾ ਨਾਮ ਲੈਂਦਿਆਂ ਕਿਹਾ ਕਿ ਕਿ ਉਹ ਕਿਸੇ ਵੀ ਨਿਊਜ ਚੈਨਲ ‘ਤੇ ਉਨ੍ਹਾਂ ਨਾਲ ਡਿਬੇਟ ਕਰ ਸਕਦੇ ਹਨ। ਬਿੱਟੂ ਨੇ ਮੁੱਖ ਮੰਤਰੀ ਮਾਨ ਦੇ ਚੈਲੰਜ ਸਵੀਕਾਰ ਕਰਦਿਆਂ ਕਿਹਾ ਕਿ ਜਦੋਂ ਮਰਜ਼ੀ ਬਹਿਸ ਲਈ ਆ ਜਾਓ, ਤੁਹਾਡੀ ਮਰਜ਼ੀ ਦੀ ਥਾਂ ਤੇ ਬਹਿਸ ਕਰਾਂਗੇ।