ਬਟਾਲਾ ਪੁਲਿਸ ਵੱਲੋਂ ਪਤੀ ਦੀ ਸਤਾਈ ਮਹਿਲਾ ਦੀ ਮਦਦ; ਵਾਪਸ ਕਰਵਾਇਆ ਨਸ਼ਈ ਪਤੀ ਵੱਲੋਂ ਵੇਚਿਆ ਸਮਾਨ

0
5

ਬਟਾਲਾ ਟਰੈਫਿਕ ਪੁਲਿਸ ਵੱਲੋਂ ਇਕ ਨਸ਼ਈ ਪਤੀ ਦੁਆਰਾ ਵੇਚਿਆ ਸਾਮਾਨ ਬਰਾਮਦ ਕਰ ਕੇ ਪੀੜਤ ਮਹਿਲਾ ਹਵਾਲੇ ਕੀਤਾ ਗਿਆ ਐ। ਜਾਣਕਾਰੀ ਅਨੁਸਾਰ ਸ਼ਹਿਰ ਦੇ ਨਹਿਰੂ ਗੇਟ ਇਲਾਕੇ ਨਾਲ ਸਬੰਧਤ ਸਾਗਰ ਨਾਮ ਦੇ ਸਖਸ਼ ਵੱਲੋਂ ਨਸ਼ਿਆਂ ਦੀ ਪੂਰਤੀ ਲਈ ਆਪਣੇ ਘਰ ਦਾ ਸਾਮਾਨ ਵੱਖ ਵੱਖ ਥਾਵਾਂ ਤੇ ਵੇਚਿਆ ਗਿਆ ਸੀ। ਇਹ ਸਾਮਾਨ ਉਸ ਦੀ ਪਤਨੀ ਵੱਲੋਂ ਦਾਜ ਵਿਚ ਲਿਆਂਦਾ ਗਿਆ ਸੀ। ਪੀੜਤ ਮਹਿਲਾਂ ਨੇ ਟਰੈਫਿਕ ਪੁਲਿਸ ਦੇ ਮੁਲਾਜਮਾਂ ਅੱਗੇ ਮਦਦ ਲਈ ਫਰਿਆਦ ਕੀਤੀ ਜਿਸ ਤੋਂ ਬਾਅਦ ਪੁਲਿਸ ਮੁਲਾਜਮਾਂ ਨੇ ਵੱਖ ਵੱਖ ਥਾਵਾਂ ਤੋਂ ਸਾਰਾ ਸਾਮਾਨ ਬਰਾਮਦ ਕਰ ਕੇ ਪੀੜਤਾ ਹਵਾਲੇ ਕੀਤਾ ਗਿਆ ਐ। ਪੁਲਿਸ ਦੇ ਉਪਰਾਲੇ ਦੀ  ਚਾਰੇ ਪਾਸੇ ਸ਼ਲਾਘਾ ਹੋ ਰਹੀ ਐ।
ਜਾਣਕਾਰੀ ਅਨੁਸਾਰ ਸਾਗਰ ਨਾਮਕ ਇਹ ਸਖਸ਼ ਨਸ਼ਿਆਂ ਦਾ ਆਦੀ ਐ, ਜਿਸ ਦੇ ਚਲਦਿਆਂ ਉਸ ਦੀ ਪਤਨੀ ਆਪਣੇ ਪੇਕੇ ਘਰ ਰਹਿ ਰਹੀ ਐ। ਇਸੇ ਦੌਰਾਰ ਉਸ ਨੇ ਨਸ਼ੇ ਦੀ ਪੂਰਤੀ ਲਈ ਤਾਜ ਦਾ ਸਾਰਾ ਸਾਮਾਨ ਇਕ ਇਕ ਕਰ ਕੇ ਵੱਖ ਵੱਖ ਥਾਵਾਂ ਤੇ ਵੇਚ ਦਿੱਤਾ। ਮੁਲਜਮ ਦੀ  ਮਾਂ ਨੇ ਇਸ ਦੀ ਇਤਲਾਹ ਪੇਕੇ ਘਰ ਰਹਿ ਰਹੀ ਨੂੰਹ ਨੂੰ ਦਿੱਤੀ, ਜਿਸ ਤੋਂ ਬਾਅਦ ਪੀੜਤ ਮਹਿਲਾ ਆਪਣੇ ਪੇਕੇ ਪਰਿਵਾਰ ਸਮੇਤ ਮੌਕੇ ਤੇ ਪੁਹੰਚੀ ਅਤੇ ਸਥਾਨਕ ਟਰੈਫਿਕ ਪੁਲਿਸ ਦੀ ਮਦਦ ਨਾਲ ਸਾਰਾ ਸਾਮਾਨ ਵੱਖ ਵੱਖ ਲੋਕਾਂ ਕੋਲੋਂ ਬਰਾਮਦ ਕੀਤਾ।
ਪੀੜਤ ਮਹਿਲਾਂ ਦਾ ਕਹਿਣਾ ਸੀ ਕਿ ਉਹ ਨਸ਼ਈ ਪਤੀ ਦੀ ਮਾਰ-ਕੁਟਾਈ ਤੋਂ ਤੰਗ ਆ ਕੇ ਪੇਕੇ ਘਰ ਗਈ ਸੀ, ਜਿਸ ਦਾ ਫਾਇਦਾ ਚੁਕਦਿਆਂ ਉਸ ਨੇ ਉਸ ਦਾ ਦਾਜ ਵਿਚ ਮਿਲਿਆ ਸਾਮਾਨ ਵੇਚ ਦਿੱਤਾ ਐ। ਪੀੜਤਾ ਨੇ ਸਥਾਨਕ ਪੁਲਿਸ ਦਾ ਸਾਮਾਨ ਵਾਪਸ ਕਰਵਾਉਣ ਵਿਚ ਕੀਤੀ ਮਦਦ ਬਦਲੇ ਧੰਨਵਾਦ ਕੀਤਾ। ਨਸ਼ਈ ਪਤੀ ਨੇ ਵੀ ਗਲਤੀ ਮੰਨਦਿਆਂ ਅੱਗੇ ਤੋਂ ਅਜਿਹਾ ਨਾਮ ਕਰਨ ਦਾ ਵਾਅਦਾ ਕੀਤਾ ਐ। ਟਰੈਫਿਕ ਪੁਲਿਸ ਦੇ ਇਸ ਕੰਮ ਦੀ ਲੋਕਾਂ ਵੱਲੋਂ ਕਾਫੀ ਸਰਾਹਨਾ ਕੀਤੀ ਜਾ ਰਹੀ ਐ।

LEAVE A REPLY

Please enter your comment!
Please enter your name here