ਡੀਜ਼ਲ ਮਾਮਲੇ ਬਾਰੇ ਐਸਜਪੀਸੀ ਪ੍ਰਧਾਨ ਧਾਮੀ ਦਾ ਬਿਆਨ; ਸੇਵਾ ਨੂੰ ਅਕਾਲੀ ਦਲ ਨਾਲ ਜੋੜਣ ’ਤੇ ਚੁੱਕੇ ਸਵਾਲ; ਕਿਹਾ, ਲੋਕਾਂ ਦੀ ਮੰਗ ’ਤੇ ਕੀਤੀ ਸੀ ਡੀਜ਼ਲ ਦੀ ਸੇਵਾ

0
7

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਹੜ੍ਹ ਪੀੜਤਾਂ ਲਈ ਜਾਰੀ ਡੀਜ਼ਲ ਮਾਮਲੇ ਨੂੰ ਲੈ ਕੇ ਆਪਣਾ ਪੱਖ ਰੱਖਿਆ ਐ। ਇਸ ਸਬੰਧੀ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਇਹ ਸੇਵਾ ਹੜ੍ਹ ਪ੍ਰਭਾਵਿਤ ਪਿੰਡਾਂ ਦੀ ਮੰਗ ਤੇ ਕੀਤੀ ਸੀ। ਉਨ੍ਹਾਂ ਕਿਹਾ ਕਿ ਕੁੱਝ ਲੋਕਾਂ ਵੱਲੋਂ ਇਸ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਜੋੜਿਆ ਜਾ ਰਿਹਾ ਐ, ਜੋ ਗਲਤ ਐ।
ਉਨ੍ਹਾਂ ਕਿਹਾ ਕਿ ਇਹ ਸੇਵਾ ਨਿਰੋਲ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਗਈ ਐ ਅਤੇ ਇਸ ਵਿਚ ਕਿਸੇ ਵੀ ਬਾਹਰੀ ਧਿਰ ਦਾ ਕੋਈ ਦਖਲ ਨਹੀਂ ਐ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਹਰ ਔਖੀ ਖੜ੍ਹੀ ਪੀੜਤਾਂ ਨਾਲ ਖੜ੍ਹਦੀ ਐ ਅਤੇ ਮੂਨਕ ਇਲਾਕੇ ਅੰਦਰ ਡੀਜ਼ਲ ਵੀ ਇਸੇ ਭਾਵਨਾ ਤਹਿਤ ਵੰਡਿਆ ਗਿਆ ਐ। ਉਨ੍ਹਾਂ ਕਿਹਾ ਕੁੱਝ ਲੋਕ ਗੁਮਰਾਹਕੁੰਨ ਪ੍ਰਚਾਰ ਕਰ ਰਹੇ ਨੇ, ਜੋ ਬੰਦ ਹੋਣਾ ਚਾਹੀਦਾ ਐ।
ਉਨ੍ਹਾਂ ਇਸ ਇਸ ਗੱਲ ਦਾ ਰੋਸ ਜਾਹਰ ਕੀਤਾ ਕਿ ਆਟੇ ਚ ਲੂਣ ਨਹੀਂ ਸਗੋਂ ਲੂਣ ਹੀ ਗੁੰਨਿਆ ਜਾ ਰਿਹਾ ਹੈ, ਉਹ ਲੋਕ ਜੋ ਪ੍ਰਬੰਧ ਦਾ ਹਿੱਸਾ ਹਨ ਉਹ ਸੰਸਥਾ ਦੇ ਖਿਲਾਫ ਗੁਮਰਾਹਕੁੰਨ ਪ੍ਰਚਾਰ ਕਰ ਰਹੇ ਹਨ। ਜਦੋਂ ਦੀ ਸੇਵਾ ਮਿਲੀ ਹੈ ਹਰ ਸੇਵਾ ਤਨਦੇਹੀ ਨਾਲ ਨਿਭਾਈ ਹੈ ਅਤੇ ਇਸੇ ਤਹਿਤ ਹੜ੍ਹ ਪੀੜਤਾ ਦੀ ਸੇਵਾ ਕੀਤੀ ਐ ਪਰ ਕੁੱਝ ਲੋਕ ਇਸ ਨੂੰ ਰਾਜਨੀਤਕ ਰੰਗਤ ਦੇ ਰਹੇ ਨੇ। ਇਸ ਦੌਰਾਨ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਡੀਜਲ ਦੀ ਸੇਵਾ ਬਾਰੇ ਵੇਰਵੇ ਵੀ ਮੀਡੀਆ ਅੱਗੇ ਰੱਖੇ।

LEAVE A REPLY

Please enter your comment!
Please enter your name here