ਪੰਜਾਬ ਖਰੜ ’ਚ ਝੜਪ ਦੌਰਾਨ ਇਕ ਮੌਤ, ਦੋ ਜ਼ਖਮੀ; ਤਿੰਨ ਜਣਿਆਂ ਵਿਚਾਲੇ ਹੋਈ ਸੀ ਖੂਨੀ ਝੜਪ By admin - September 13, 2025 0 5 Facebook Twitter Pinterest WhatsApp ਖਰੜ ਲਾਂਡਰਾਂ ਰੋਡ ਤੇ ਸਥਿਤ ਸਕਾਇਲਾਰਕ ਸੋਸਾਇਟੀ ਨੇੜੇ ਨੌਜਵਾਨਾਂ ਵਿਚਾਲੇ ਹੋਈ ਹਿੰਸਕ ਝੜਪ ਵਿਚ ਇਕ ਜਣੇ ਦੀ ਮੌਤ ਜਦਕਿ ਦੋ ਹੋਰ ਦੋ ਗੰਭੀਰ ਜ਼ਖਮੀ ਹੋਣ ਦੀ ਖਬਰ ਐ। ਘਟਨਾ ਸਵੇਰੇ 4 ਤੋਂ 4-30 ਵਜੇ ਦੀ ਦੱਸੀ ਜਾ ਰਹੀ ਐ। ਜਾਣਕਾਰੀ ਅਨੁਸਾਰ ਇੱਥੇ ਤਿੰਨ ਜਣਿਆਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਜੋ ਬਾਅਦ ਵਿਚ ਹਿੰਸਕ ਰੂਪ ਧਾਰ ਗਈ। ਦੋਹਾਂ ਧਿਰਾਂ ਨੇ ਇਕ ਦੂਜੇ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮੌਕੇ ਤੇ ਪਹੁੰਚੀ ਪੁਲਿਸ ਨੇ ਹਸਪਤਾਲ ਪਹੁੰਚਿਆਇਆ। ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਫੋਰੈਸਿਕ ਟੀਮ ਦੀ ਮਦਦ ਲਈ ਜਾ ਰਹੀ ਐ। ਪੁਲਿਸ ਵੱਲੋਂ ਹਮਲਾਵਰਾਂ ਦੀ ਪਛਾਣ ਦੇ ਯਤਨ ਕੀਤੇ ਜਾ ਰਹੇ ਨੇ। ਘਟਨਾ ਤੋਂ ਬਾਦ ਸਕਾਇਲਾਰਕ ਸੋਸਾਇਟੀ ਅੰਦਰ ਦਹਿਸ਼ਤ ਪਾਈ ਜਾ ਰਹੀ ਐ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਦੀ ਜਾਂਚ ਤੋਂ ਬਾਅਦ ਸਖਤ ਕਾਰਵਾਈ ਦੀ ਮੰਗ ਕੀਤੀ ਐ।