ਪੰਜਾਬ ਮੋਗਾ ਦੇ ਪਿੰਡ ਮੱਲੇਕੇ ’ਚ ਚਿੱਟਾ ਵੇਚਣ ਦੀ ਵੀਡੀਓ ਵਾਇਰਲ; ਪੁਲਿਸ ਨੇ ਸ਼ੱਕੀ ਘਰਾਂ ਅੰਦਰ ਕੀਤੀ ਛਾਪੇਮਾਰੀ By admin - September 12, 2025 0 20 Facebook Twitter Pinterest WhatsApp ਮੋਗਾ ਦੇ ਪਿੰਡ ਮੱਲੇਕੇ ਵਿਖੇ ਇੱਕ ਨੌਜਵਾਨ ਵੱਲੋਂ ਚਿੱਟਾ ਵੇਚਣ ਦੀ ਵਾਇਰਲ ਵੀਡੀਓ ਹੋਣ ਤੋਂ ਬਾਅਦ ਹਰਕਤ ਵਿਚ ਆਈ ਪੁਲਿਸ ਨੇ ਪਿੰਡ ਵਿਚ ਰੇਡ ਕੀਤੀ ਐ। ਆਪਰੇਸ਼ਨ ਕਾਸੋ ਤਹਿਤ ਕੀਤੀ ਕਾਰਵਾਈ ਦੌਰਾਨ ਪੁਲਿਸ ਨੇ ਪਿੰਡ ਦੇ ਦਰਜਨ ਦੇ ਕਰੀਬ ਘਰਾਂ ਅੰਦਰ ਰੇਡ ਮਾਰ ਕੇ ਕੁੱਝ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਬਾਘਾਪੁਰਾਣਾ ਦਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੁਲਿਸ ਵੱਲੋਂ ਵੀਡੀਓ ਵਿਚ ਦਿਖਾਈ ਦਿੰਦੇ ਲੋਕਾਂ ਦੀ ਪੈੜ ਨੱਪੀ ਜਾ ਰਹੀ ਐ ਅਤੇ ਮੁਲਜਮਾਂ ਨੂੰ ਛੇਤੀ ਹੀ ਕਾਬੂ ਕਰ ਕੇ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਡੀਐਸਪੀ ਨੇ ਪਿੰਡ ਦੇ ਸਰਪੰਚ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਪਹਿਲਾਂ ਇਸ ਪਿੰਡ ਦੀ ਰਿਕਾਰਡ ਕਾਫੀ ਵਧੀਆ ਸੀ ਅਤੇ ਹੁਣ ਜੇਕਰ ਕੋਈ ਸਮੱਸਿਆ ਆਈ ਐ ਤਾਂ ਪੁਲਿਸ ਪ੍ਰਸ਼ਾਸਨ ਇਸ ਦਾ ਹੱਲ ਕਰੇਗਾ।