ਪੰਜਾਬ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਰਾਹਤ ਪੈਕੇਜ ਬਾਰੇ ਵੱਡਾ ਬਿਆਨ; ਕਿਹਾ, 1600 ਕਰੋੜ ਨੂੰ ਕੇਵਲ ਮੁਢਲੀ ਰਾਹਤ ਐ, ਪੈਕੇਜ ਮਿਲਣਾ ਅਜੇ ਬਾਕੀ… By admin - September 12, 2025 0 7 Facebook Twitter Pinterest WhatsApp ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕੇਂਦਰ ਸਰਕਾਰ ਦੇ 1600 ਕਰੋੜ ਰੁਪੇ ਦੀ ਰਾਹਤ ਨੂੰ ਪੈਕੇਜ ਕਹਿਣ ਤੇ ਇਤਰਾਜ ਜਾਹਰ ਕੀਤਾ ਐ। ਜਲੰਧਰ ਵਿਖੇ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਭੇਜਣ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ 1600 ਕਰੋੜ ਰੁਪਏ ਮੁਢਲੀ ਰਾਹਤ ਵਜੋਂ ਭੇਜੇ ਗਏ ਨੇ ਅਤੇ ਪੰਜਾਬ ਦੇ ਹੋਏ ਨੁਕਸਾਨ ਲਈ ਪੈਕੇਜ ਅਜੇ ਬਾਕੀ ਐ। ਕੈਬਨਿਟ ਮੰਤਰੀ ਹਰਦੀਪ ਮੁੰਡੀਆਂ ਵੱਲੋਂ ਪੰਜਾਬ ਦਾ ਅਪਮਾਨ ਕਰਨ ਦੇ ਦੋਸ਼ਾਂ ਬਾਰੇ ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਇਕਲੌਤੇ ਵਾਰਸ ਨਹੀਂ ਨੇ। ਉਨ੍ਹਾਂ ਕਿਹਾ ਕਿ ਇਹ ਪ੍ਰਧਾਨ ਮੰਤਰੀ ਨੂੰ ਪੰਜਾਬ ਤੋਂ ਦੂਰ ਰੱਖਣਾ ਚਾਹੁੰਦੇ ਨੇ। ਪਹਿਲਾਂ ਚਰਨਜੀਤ ਚੰਨੀ ਵੇਲੇ ਗੱਡੀ ਰੋਕੀ ਗਈ ਸੀ ਅਤੇ ਹੁਣ ਉਹੋ ਕੁੱਝ ਆਮ ਆਦਮੀ ਪਾਰਟੀ ਕਰ ਰਹੀ ਐ ਪਰ ਹੁਣ ਉਹ ਅਜਿਹਾ ਨਹੀਂ ਹੋਣ ਦੇਣਗੇ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਤੋਂ ਇਲਾਵਾ ਹੋਰ ਕਈ ਆਗੂ ਮੌਜੂਦ ਸਨ।