ਪੰਜਾਬ ਫਿਰੋਜ਼ਪੁਰ ਦੇ ਪਿੰਡ ਨਵੀਂ ਗੱਟੀ ਰਾਜੋਕੇ ਵਾਸੀਆਂ ਗਲ ਪਈ ਨਵੀਂ ਮੁਸੀਬਤ; ਪਾਣੀ ਉਤਰਨ ਬਾਅਦ ਚਾਰੇ ਪਾਸੇ ਫੈਲੀ ਮੱਛੀਆਂ ਮਰਨ ਦੀ ਬਦਬੂ By admin - September 12, 2025 0 5 Facebook Twitter Pinterest WhatsApp ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਅਖੀਰਲੇ ਪਿੰਡ ਨਵੀਂ ਗੱਟੀ ਰਾਜੋਕੇ ਅੰਦਰ ਹੜ੍ਹਾਂ ਦਾ ਪਾਣੀ ਉਤਰਨ ਤੋਂ ਬਾਅਦ ਨਵੀਂ ਮੁਸੀਬਤ ਨੇ ਦਸਤਕ ਦੇ ਦਿੱਤੀ ਐ। ਪਾਣੀ ਉਤਰਨ ਤੋਂ ਬਾਅਦ ਦਰਿਆ ਦੇ ਪਾਣੀ ਨਾਲ ਰੁੜ ਕੇ ਆਈਆਂ ਮੱਛੀਆਂ ਮਰਨਾ ਸ਼ੁਰੂ ਕਰ ਦਿੱਤਾ ਐ, ਜਿਸ ਦੇ ਚਲਦਿਆਂ ਚਾਰੇ ਪਾਸੇ ਬਦਬੂ ਫੈਲਣੀ ਸ਼ੁਰੂ ਹੋ ਗਈ। ਹਾਲਾਤ ਐਨੇ ਮਾੜੇ ਨੇ ਕਿ ਲੋਕਾਂ ਨੂੰ ਸਾਹ ਲੈਣਾਂ ਵੀ ਮੁਸ਼ਕਿਲ ਹੋਇਆ ਪਿਆ ਹੈ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਦਰਿਆ ਦੇ ਪਾਣੀ ਵਿੱਚ ਵਹਿ ਕੇ ਆਈਆਂ ਮੱਛੀਆਂ ਇੱਕ ਜਗ੍ਹਾਂ ’ਤੇ ਇਕੱਠੀਆਂ ਹੋ ਗਈਆਂ ਸਨ ਜੋ ਹੁਣ ਪਾਣੀ ਖੜਾ ਹੋਣ ਕਾਰਨ ਮਰ ਰਹੀਆਂ ਨੇ ਜਿਸ ਨਾਲ ਪੂਰੇ ਪਿੰਡ ਵਿੱਚ ਬਦਬੂ ਫੈਲ ਰਹੀ ਹੈ। ਇਸ ਬਦਬੂ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਬਣਿਆਂ ਹੋਇਆ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਇਸ ਸਮੱਸਿਆ ਦਾ ਜਲਦ ਹੱਲ ਕਰਨ ਦੀ ਮੰਗ ਕੀਤੀ ਐ।