ਕੀਰਤਪੁਰ ਸਾਹਿਬ ਦੇ ਪਿੰਡ ਦਾਬੂੜ ਵਾਸੀਆਂ ਨੇ ਬਣਾਈ ਸੜਕ; ਦੋ ਸਾਬਕਾ ਸਰਪੰਚਾਂ ਨੇ ਆਪਣੇ ਖਰਚੇ ’ਤੇ ਕਰਵਾਇਆ ਕੰਮ

0
22

 

ਕੀਰਤਪੁਰ ਸਾਹਿਬ ਦੇ ਪਿੰਡ ਦਾਬੂੜ ਨੂੰ ਜਾਣ ਵਾਲੀ ਸੜਕ ਦਾ ਭਾਰੀ ਬਰਸਾਤ ਦੇ ਚਲਦਿਆਂ ਭਾਰੀ ਨੁਕਸਾਨ ਹੋਇਆ ਸੀ। ਹੁਣ ਬਾਰਿਸ਼ਾਂ ਰੁਕਣ ਤੋਂ ਬਾਅਦ ਪਿੰਡ ਵਾਸੀਆਂ ਨੇ ਇਸ ਸੜਕ ਦੀ ਮੁਰੰਮਤ ਕਰਵਾ ਕੇ ਆਵਾਜਾਈ ਚਾਲੂ ਕਰ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਦੱਸਿਆ ਕਿ ਇਸ ਸੜਕ ਦਾ 200 ਫੁੱਟ ਹਿੱਸਾ ਧੱਸ ਗਿਆ ਸੀ, ਜਿਸ ਨੂੰ ਪਿੰਡ ਦੇ ਦੋ ਸਾਬਕਾ ਸਰਪੰਚਾਂ ਨੇ ਆਪਣੇ ਖਰਚੇ ’ਤੇ ਠੀਕ ਕਰਵਾ ਦਿੱਤਾ ਐ। ਸੜਕ ਦੀ ਮੁਰੰਮਤ ਹੋਣ ਤੋਂ ਬਾਅਦ ਹੁਣ ਭਾਰੀ ਵਾਹਨਾਂ ਦੀ ਆਵਾਜਾਈ ਸ਼ੁਰੂ ਹੋ ਗਈ ਐ।
ਦੱਸਣਯੋਗ ਐ ਕਿ ਕੀਰਤਪੁਰ ਸਾਹਿਬ ਨੇੜੇ ਇਸ ਦਾਬੂੜ ਪਿੰਡ ਨੂੰ ਜਾਣ ਵਾਲੀ ਸੰਪਰਕ ਸੜਕ ਦਾ 200 ਫੁੱਟ ਹਿੱਸਾ ਭਾਰੀ ਬਾਰਿਸ਼ ਕਾਰਨ ਚੋਈ ਵੱਲ ਧੱਸ ਗਿਆ ਸੀ ਅਤੇ ਉਕਤ ਪਿੰਡ ਵਿੱਚ ਭਾਰੀ ਵਾਹਨਾਂ ਦੀ ਆਵਾਜਾਈ ਬੰਦ ਹੋ ਗਈ ਸੀ। ਇਸ ਕਾਰਨ ਸਕੂਲੀ ਬੱਸਾਂ ਦੀ ਆਵਾਜਾਈ ਵੀ ਰੁਕ ਗਈ ਸੀ, ਜਿਸ ਦੇ ਚਲਦਿਆਂ ਬੱਚਿਆਂ ਦੀ ਪੜ੍ਹਾਈ ਤੇ ਅਸਰ ਪੈ ਰਿਹਾ ਸੀ। ਇਸੇ ਨੂੰ ਵੇਖਦਿਆਂ ਉਕਤ ਪਿੰਡ ਦੇ ਸਾਬਕਾ ਸਰਪੰਚ ਰਜਿੰਦਰ ਸਿੰਘ ਰਾਣਾ ਅਤੇ ਸਾਬਕਾ ਸਰਪੰਚ ਰਮਨ ਜੋਤ ਸਿੰਘ ਗੋਨਾ ਨੇ ਪਿੰਡ ਦੇ ਨੌਜਵਾਨਾਂ ਦੀ ਮਦਦ ਨਾਲ ਉਕਤ ਸੜਕ ਦੀ ਆਰਜ਼ੀ ਤੌਰ ‘ਤੇ ਮੁਰੰਮਤ ਕਰਵਾ ਕੇ ਸੜਕ ਨੂੰ ਭਾਰੀ ਵਾਹਨਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਐ।

LEAVE A REPLY

Please enter your comment!
Please enter your name here