ਪੰਜਾਬ ਜਲਾਲਾਬਾਦ ’ਚ ਗਰੀਬ ਪਰਿਵਾਰ ਦੇ ਘਰ ਦੀ ਡਿੱਗੀ ਛੱਤ; ਮਲਬੇ ਹੇਠਾਂ ਆਉਣ ਕਾਰਨ ਪਿਉ-ਧੀ ਜ਼ਖਮੀ By admin - September 12, 2025 0 7 Facebook Twitter Pinterest WhatsApp ਜਲਾਲਾਬਾਦ ਦੇ ਪਿੰਡ ਸੋਹਣਾ ਸਾਂਦੜ ਵਿਖੇ ਅੱਜ ਉਸ ਵੇਲੇ ਵੱਡਾ ਹਾਦਸਾ ਟੱਲ ਗਿਆ ਜਦੋਂ ਇੱਥੇ ਇਕ ਗਰੀਬ ਪਰਿਵਾਰ ਦੇ ਕੱਚੇ ਘਰ ਦੀ ਅਚਾਨਕ ਛੱਤ ਡਿੱਗ ਗਈ। ਦੋ ਕਮਰਿਆਂ ਵਾਲੇ ਇਸ ਘਰ ਦੀ ਛੱਤ ਡਿੱਗਣ ਕਾਰਨ ਘਰ ਅੰਦਰ ਪਿਆ ਸਾਰਾ ਸਾਮਾਨ ਮਲਬੇ ਹੇਠਾਂ ਦੱਬਿਆ ਗਿਆ। ਇਸ ਹਾਦਸੇ ਵਿਚ ਪਿਉ-ਧੀ ਦੇ ਸੱਟਾਂ ਲੱਗੀਆਂ ਨੇ। ਪਰਿਵਾਰ ਦੇ ਮੁਖੀਆ ਸੁਖਦੇਵ ਸਿੰਘ ਪੁੱਤਰ ਅਜੀਤ ਸਿੰਘ ਦੇ ਦੱਸਣ ਮੁਤਾਬਕ ਉਹ ਆਪਣੀ ਪਤਨੀ ਤੇ ਦੋ ਬੱਚਿਆਂ ਸਮੇਤ ਕੱਚੇ ਘਰ ਵਿਚ ਰਹਿ ਰਿਹਾ ਐ ਪਰ ਭਾਰੀ ਮੀਂਹਾਂ ਦੇ ਚਲਦਿਆਂ ਉਸ ਦੇ ਘਰ ਦੀ ਛੱਤ ਡਿੱਗ ਗਈ ਐ। ਪੀੜਤ ਪਰਿਵਾਰ ਨੇ ਸਰਕਾਰ ਅੱਗੇ ਮਦਦ ਲਈ ਗੁਹਾਰ ਲਾਈ ਐ।