ਪੰਜਾਬ ਫਿਰੋਜਪੁਰ ਦੇ ਪਿੰਡਾਂ ਲਈ ਮਸੀਹਾ ਬਣੀ ਸਮਾਜ ਸੇਵੀ ਸੰਸਥਾ; ਐਜੂਕੇਟ ਪੰਜਾਬ ਪ੍ਰੋਜੈਕਟ ਨਾਮ ਦੀ ਸੰਸਥਾ ਨੇ ਗੋਦ ਲਏ 12 ਪਿੰਡ By admin - September 12, 2025 0 62 Facebook Twitter Pinterest WhatsApp ਪੰਜਾਬ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਪੁਨਰਵਾਸ ਲਈ ਅਨੇਕਾਂ ਸੰਸਥਾਵਾਂ ਅੱਗੇ ਆ ਰਹੀਆਂ ਨੇ। ਇਸੇ ਤਹਿਤ ਐਜੂਕੇਟ ਪੰਜਾਬ ਪ੍ਰੋਜੈਕਟ ਨਾਮ ਦੀ ਸੰਸਥਾ ਨੇ ਸਰਹੱਦੀ ਜਿਲ੍ਹਾ ਫਿਰੋਜਪੁਰ ਦੇ 12 ਪਿੰਡਾਂ ਦੇ ਪੁਨਰਵਾਸ ਦਾ ਜ਼ਿੰਮਾ ਚੁੱਕਿਆ ਗਿਆ ਐ। ਸੰਸਥਾ ਨੇ 12 ਪਿੰਡਾਂ ਨੂੰ ਗੋਦ ਲੈ ਕੇ ਹੜ੍ਹਾ ਨਾਲ ਢਹੇ ਘਰਾਂ ਦੀ ਮੁੜ ਉਸਾਰੀ ਦੇ ਨਾਲ ਨਾਲ ਕਿਸਾਨਾਂ ਨੂੰ ਅਗਲੀ ਫਸਲ ਬੀਜਣ ਵਿਚ ਮਦਦ ਕੀਤੀ ਜਾਵੇਗੀ। ਸੰਸਥਾ ਵੱਲੋਂ ਖਰਾਬ ਹੋਈਆਂ ਫਸਲਾਂ ਦੀ ਬਿਜਾਈ ਲਈ ਬੀਜ, ਯੂਰੀਆ ਖਾਦ ਅਤੇ ਨਦੀਨ ਨਾਸ਼ਕ ਦਵਾਈਆਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਦੇ ਨਾਲ ਨੁਕਸਾਨੇ ਮਕਾਨਾਂ ਦੀ ਮੁਰੰਮਤ, ਪਸ਼ੂਆਂ ਦੇ ਨੁਕਸਾਨ ਦੀ ਭਰਪਾਈ, ਫੋਗਰ ਮਸ਼ੀਨਾਂ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਕਦਮ ਚੁੱਕੇ ਜਾਣਗੇ। ਦੱਸਣਯੋਗ ਐ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਅਤੇ ਪੁਨਰਵਾਸ ਲਈ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਇਸ ਸੰਦਰਭ ਵਿੱਚ ਸੰਸਥਾ ਨੇ ਸੰਗਤ ਦੇ ਸਹਿਯੋਗ ਨਾਲ 12 ਪਿੰਡਾਂ ਨੂੰ ਅਪਣਾਉਣ ਦਾ ਫ਼ੈਸਲਾ ਕੀਤਾ ਹੈ, ਤਾਂ ਜੋ ਉਨ੍ਹਾਂ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਨੂੰ ਲਗਾਤਾਰ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ। ਸੰਸਥਾ ਵੱਲੋਂ ਹੜ੍ਹ ਪੀੜਤਾਂ ਲਈ ਖਾਣ-ਪੀਣ ਦੀਆਂ ਵਸਤਾਂ, ਸੁੱਚੇ ਪਾਣੀ ਦੀ ਉਪਲਬਧਤਾ, ਦਵਾਈਆਂ ਅਤੇ ਹੋਰ ਅਵਸ਼ਕ ਸਮੱਗਰੀ ਦੀ ਵੰਡ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪਸ਼ੂਆਂ ਦੀ ਸੰਭਾਲ ਲਈ ਵੱਡੇ ਪੱਧਰ ‘ਤੇ ਚਾਰੇ ਦੀ ਉਪਲਬਧਤਾ ਯਕੀਨੀ ਬਣਾਈ ਗਈ ਹੈ, ਜਿਸ ਨਾਲ ਪਿੰਡਾਂ ਦੇ ਜੀਵਨ-ਅਧਾਰ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਮਿਲ ਰਹੀ ਹੈ। ਇਸ ਤੋਂ ਇਲਾਵਾ ਪ੍ਰਭਾਵਿਤ ਪਿੰਡਾਂ ਦੇ ਮੁੜ ਵਸੇਬੇ ਅਤੇ ਵਿਕਾਸ ਲਈ ਵਿਸ਼ੇਸ਼ ਯੋਜਨਾ ਤਿਆਰ ਕੀਤੀ ਗਈ ਹੈ। ਇਸ ਯੋਜਨਾ ਅਧੀਨ ਖਰਾਬ ਹੋਈਆਂ ਫਸਲਾਂ ਦੀ ਬਿਜਾਈ ਲਈ ਬੀਜ, ਯੂਰੀਆ ਖਾਦ ਅਤੇ ਨਦੀਨ ਨਾਸ਼ਕ ਦਵਾਈਆਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਦੇ ਨਾਲ ਨੁਕਸਾਨੀ ਮਕਾਨਾਂ ਦੀ ਮੁਰੰਮਤ, ਪਸ਼ੂਆਂ ਦੇ ਨੁਕਸਾਨ ਦੀ ਭਰਪਾਈ, ਫੋਗਰ ਮਸ਼ੀਨਾਂ ਅਤੇ ਦਵਾਈਆਂ ਦੀ ਸਪਲਾਈ ਰਾਹੀਂ ਹੜ੍ਹਾਂ ਨਾਲ ਪੈਦਾ ਹੋਈਆਂ ਬਿਮਾਰੀਆਂ ਦੀ ਰੋਕਥਾਮ ਲਈ ਕਦਮ ਚੁੱਕੇ ਜਾਣਗੇ। ਪ੍ਰਭਾਵਿਤ ਇਲਾਕਿਆਂ ਵਿੱਚ ਮੈਡੀਕਲ ਕੈਂਪ ਆਯੋਜਿਤ ਕੀਤੇ ਜਾਣਗੇ ਅਤੇ ਇਹਨਾਂ ਪਿੰਡਾਂ ਦੇ ਬੱਚਿਆਂ ਦੀ ਸੈਸ਼ਨ 2025–26 ਦੀ ਸਕੂਲ ਫੀਸ ਐਜੂਕੇਟ ਪੰਜਾਬ ਪ੍ਰੋਜੈਕਟ ਸੰਸਥਾ ਵੱਲੋਂ ਭਰੀ ਜਾਵੇਗੀ। ਸੰਸਥਾ ਵੱਲੋਂ ਫਿਰੋਜ਼ਪੁਰ ਜਿਲ੍ਹੇ ਦੇ ਗੋਦ ਲਏ 12 ਪਿੰਡਾਂ ਵਿਚ ਪਿੰਡ ਬਸਤੀ ਕਿਸ਼ਨ ਸਿੰਘ, ਪਿੰਡ ਕਾਲੇ ਕੇ ਹਿਠਾੜ, ਪਿੰਡ ਬੱਗੇਵਾਲਾ, ਪਿੰਡ ਬੱਗੂਵਾਲਾ, ਪਿੰਡ ਰੁਕਣੇ ਵਾਲਾ, ਪਿੰਡ ਕੁਤਬਦੀਨ ਵਾਲਾ, ਪਿੰਡ ਧੀਰਾ ਘਾਰਾ, ਪਿੰਡ ਟੱਲੀ ਗੁਲਾਮ ਅਤੇ ਪਿੰਡ ਨਿਹਾਲਾ ਲਵੇਰਾ ਸ਼ਾਮਲ ਹਨ। ਇਨ੍ਹਾਂ ਸਾਰਿਆਂ ਉਪਰਾਲਿਆਂ ਰਾਹੀਂ ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਮੁੜ ਆਪਣੇ ਪੈਰਾਂ ‘ਤੇ ਖੜ੍ਹਾ ਕਰਨ ਅਤੇ ਉਨ੍ਹਾਂ ਦੇ ਸਮਾਜਿਕ-ਆਰਥਿਕ ਜੀਵਨ ਨੂੰ ਦੁਬਾਰਾ ਸੁਚਾਰੂ ਬਣਾਉਣ ਲਈ ਲਗਾਤਾਰ ਯਤਨ ਜਾਰੀ ਰਹਿਣਗੇ।