ਬਟਾਲਾ ’ਚ ਸਖਸ਼ ਦਾ ਘਰ ਅੰਦਰ ਦਾਖਲ ਹੋ ਕੇ ਕਤਲ; ਦੋ ਨੌਜਵਾਨ ਗੋਲੀਆਂ ਚਲਾ ਕੇ ਹੋਏ ਫਰਾਰ; ਪੁਲਿਸ ਨੇ ਜਾਂਚ ਕੀਤੀ ਸ਼ੁਰੂ

0
22

ਬਟਾਲਾ ਦੇ ਨੇੜਲੇ ਪਿੰਡ ਮੂਲਿਆਂਵਾਲ ਵਿਚ ਅੱਜ ਦਿਨ ਦਿਹਾੜੇ 50 ਸਾਲਾਂ ਵਿਅਕਤੀ ਦਾ ਕਤਲ ਹੋਣ ਦੀ ਖਬਰ ਸਾਹਮਣੇ ਆਈ ਐ। ਮ੍ਰਿਤਕ ਦੀ ਪਛਾਣ ਕੁਲਵੰਤ ਸਿੰਘ ਵਜੋਂ ਹੋਈ ਐ। ਜਾਣਕਾਰੀ ਅਨੁਸਾਰ ਘਰ ਅੰਦਰ ਦਾਖਲ ਹੋਏ ਦੋ ਨੌਜਵਾਨ ਕੁਲਵੰਤ ਸਿੰਘ ਨੂੰ ਗੋਲੀਆ ਮਾਰ ਕੇ ਫਰਾਰ ਹੋ ਗਏ। ਕੁਲਵੰਤ ਸਿੰਘ ਨੂੰ ਗੰਭੀਰ ਹਾਲਤ ਵਿਚ ਬਟਾਲਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਅੰਮ੍ਰਿਤਸਰ ਰੈਫਰ ਕਰ ਦਿੱਤਾ, ਜਿੱਥੇ ਉਸ ਦੀ ਮੌਤ ਹੋ ਗਈ ਐ। ਘਟਨਾ ਦੀ ਸੂਚਨਾ ਮਿਲਮ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।
ਪਰਿਵਾਰਕ ਮੈਂਬਰਾ ਅਤੇ ਪਿੰਡ ਦੇ ਸਰਪੰਚ ਮੁਤਾਬਿਕ ਕੁਲਵੰਤ ਸਿੰਘ ਉਸਦੀ ਪਤਨੀ ਅਤੇ ਬੇਟੀ ਘਰ ਚ ਸਨ ਅਤੇ ਸਵੇਰੇ ਕਰੀਬ 11 ਵਜੇ ਦੋ ਨੌਜਵਾਨ ਉਹਨਾਂ ਦੇ ਘਰ ਆਏ ਅਤੇ ਉਹਨਾਂ ਘਰ ਦੇ ਅੰਦਰ ਵੜਦੇ ਹੀ ਘਰ ਦੇ ਮਾਲਕ ਕੁਲਵੰਤ ਸਿੰਘ ਤੇ ਤਾਬੜਤੋੜ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਅਤੇ 5 ਗੋਲੀਆ ਚਲਾ ਕੇ ਫ਼ਰਾਰ ਹੋ ਗਏ। ਪਿੰਡ ਵਾਸੀਆ ਵਲੋ ਜਖ਼ਮੀ ਹਾਲਤ ਚ ਕੁਲਵੰਤ ਸਿੰਘ ਨੂੰ ਬਟਾਲਾ ਵਿਖੇ ਲਿਆਂਦਾ, ਜਿੱਥੇ ਗੰਭੀਰ ਹਾਲਤ ਦੇ ਚੱਲਦੇ ਅੰਮ੍ਰਿਤਸਰ ਹਸਪਤਾਲ ਚ ਰੈਫਰ ਕੀਤਾ ਜਿੱਥੇ ਕੁਲਵੰਤ ਸਿੰਘ ਦੀ ਮੌਤ ਹੋ ਗਈ। ਕੁਲਵੰਤ ਸਿੰਘ ਖ਼ੁਦ ਤਾ ਈ ਰਿਕਸ਼ਾ ਚਲਾਉਂਦਾ ਹੈ ਅਤੇ ਉਸ ਦੇ ਦੋ ਬੇਟੇ ਹਨ ਇੱਕ ਬਾਹਰ ਰਹਿੰਦਾ ਹੈ ਅਤੇ ਇੱਕ ਬੇਟਾ ਕਿਸੇ ਕੇਸ ਨਿਚ ਜੇਲ ਚ ਹੈ। ਪੁਲਿਸ ਨੇ ਮੌਕੇ ਤੇ ਪਹੁਚ ਤਫ਼ਤੀਸ਼ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here