ਗੁਰਦਾਸਪੁਰ ’ਚ ਝਪਟਮਾਰਾਂ ਦੇ ਹਮਲੇ ’ਚ ਪਤੀ-ਪਤਨੀ ਜ਼ਖਮੀ; ਮੋਟਰ ਸਾਈਕਲ ’ਤੇ ਜਾਂਦਿਆਂ ਨੂੰ ਘੇਰ ਕੇ ਝਪਟੀਆਂ ਵਾਲੀਆਂ

0
6

ਗੁਰਦਾਸਪੁਰ ਦੇ ਪਿੰਡ ਸੋਹਲ ਵਿਖੇ ਬਿਜਲੀ ਮਹਿਕਮੇ ਦੀ ਕਲੱਰਕ ਨਾਲ ਖੋਹ ਹੋਣ ਦੀ ਖਬਰ ਸਾਹਮਣੇ ਆਈ ਐ। ਪੀੜਤਾ ਦੀ ਪਛਾਣ ਰਾਜਵਿੰਦਰ ਕੌਰ ਵਜੋਂ ਹੋਈ ਐ ਜੋ ਪਾਵਰਕੌਮ ਦੇ ਧਾਰੀਵਾਲ ਦਫਤਰ ਵਿਖੇ ਬਤੌਰ ਕਲੱਰਕ ਸੇਵਾ ਨਿਭਾਅ ਰਹੀ ਐ। ਜਾਣਕਾਰੀ ਅਨੁਸਾਰ ਰਾਜਵਿੰਦਰ ਕੌਰ ਆਪਣੇ ਪਤੀ ਰਛਪਾਲ ਸਿੰਘ ਨਾਲ ਮੋਟਰ ਸਾਈਕਲ ’ਤੇ ਆਪਣੇ ਪਿੰਡ ਸੋਹਲ ਵੱਲ ਨੂੰ ਜਾ ਰਹੇ ਸੀ ਕਿ ਦੋ ਮੋਟਰ ਸਾਈਕਲ ਸਵਾਰਾਂ ਨੇ ਉਸ ਦੇ ਕੰਨਾਂ ਵਿਚ ਪਾਈਆਂ ਵਾਲੀਆਂ ਝਪਟ ਲਈਆਂ ਅਤੇ ਮੋਟਰ ਸਾਈਕਲ ਨੂੰ ਧੱਕਾ ਦੇ ਕੇ ਫਰਾਰ ਹੋ ਗਏ। ਜਿਸ ਕਾਰਨ ਉਹ ਸੜਕ ’ਤੇ ਡਿੱਗ ਕੇ ਜ਼ਖਮੀ ਹੋ ਗਏ। ਪੀੜਤਾਂ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਐ।
ਇਸ ਸਬੰਧੀ ਜਾਣਾਕਰੀ ਦਿੰਦਿਆਂ ਰਾਜਵਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੀ ਡਿਊਟੀ ਕਰਨ ਉਪਰੰਤ ਆਪਣੇ ਪਤੀ ਰਛਪਾਲ ਸਿੰਘ ਦੇ ਮੋਟਰ ਸਾਇਕਲ ਤੇ ਸਵਾਰ ਹੋ ਕੇ ਸ਼ਾਮ ਪੰਜ ਵਜੇ ਦੇ ਕਰੀਬ ਆਪਣੇ ਘਰ ਪਿੰਡ ਸੋਹਲ ਜਾ ਰਹੀ ਸੀ। ਜਦੋਂ ਉਹ ਪਟਰੋਲ ਪੌਪ ਸੋਹਲ ਦੇ ਨੇੜੇ ਪਹੁੰਚੇ ਤਾਂ ਧਾਰੀਵਾਲ ਸਾਇਡ ਤੋਂ ਆਏ ਦੋ ਮੋਟਰ ਸਾਇਕਲ ਉਸ ਦੇ ਕੰਨਾਂ ਵਿਚ ਪਾਈਆਂ ਵਾਲੀਆਂ ਝਪਟ ਕੇ ਫਰਾਰ ਹੋ ਗਏ। ਉਹ ਜਾਂਦੇ ਹੋਏ ਸਾਡੇ ਮੋਟਰਸਾਇਕਲ ਨੂੰ ਧੱਕਾ ਦੇ ਗਏ ਜਿਸ ਕਾਰਨ ਅਸੀਂ ਜਖਮੀ ਹੋ ਗਏ। ਲੋਕਾਂ ਨੇ ਇਲਾਜ ਲਈ ਗੁਰਦਾਸਪੁਰ ਦੇ ਇੱਕ ਪ੍ਰਾਇਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ। ਰਛਪਾਲ ਸਿੰਘ ਨੇ ਥਾਣਾ ਧਾਰੀਵਾਲ ਵਿਖੇ ਲਿਖਤੀ ਦਰਖਾਸਤ ਦੇ ਕੇ ਇਨਸਾਫ ਦੀ ਮੰਗ ਕਰਦਿਆਂ ਝੱਪਮਾਰਾਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ।

LEAVE A REPLY

Please enter your comment!
Please enter your name here