ਪੰਜਾਬ ਅਜਨਾਲਾ ਨਗਰ ਪੰਚਾਇਤ ਵੱਲੋਂ ਸਾਫ ਸਫਾਈ ਦਾ ਕੰਮ ਸ਼ੁਰੂ; ਵਾਰਡਾਂ ਨੂੰ ਬਿਮਾਰੀ ਮੁਕਤ ਕਰਨ ਲਈ ਕੀਤੀ ਫੋਗਿੰਗ By admin - September 12, 2025 0 19 Facebook Twitter Pinterest WhatsApp ਅਜਨਾਲਾ ਸ਼ਹਿਰ ਅੰਦਰ ਹੜ੍ਹਾਂ ਦੇ ਚਲਦਿਆਂ ਸਾਫ ਸਫਾਈ ਦੀ ਸਥਿਤੀ ਡਾਵਾਂਡੋਲ ਹੋ ਗਈ ਸੀ। ਹੜ੍ਹਾਂ ਕਾਰਨ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਐ, ਜਿਸ ਦੇ ਚਲਦਿਆਂ ਲੋਕਾਂ ਨੂੰ ਰਾਹਤ ਦੇਣ ਦੇ ਯਤਨ ਕੀਤੇ ਜਾ ਰਹੇ ਨੇ। ਨਗਰ ਪੰਚਾਇਤ ਵੱਲੋਂ ਵੱਖ ਵੱਖ ਵਾਰਡਾਂ ਅੰਦਰ ਸਫਾਈ ਮੁਹਿੰਮ ਸ਼ੁਰੂ ਕਰਨ ਦੇ ਨਾਲ ਨਾਲ ਮਸ਼ੀਨਾਂ ਨਾਲ ਫੋਗਿੰਗ ਕਰਵਾਈ ਜਾ ਰਹੀ ਐ ਤਾਂ ਜੋ ਬਰਸਾਤੀ ਮੌਸਮ ਦੌਰਾਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਹੋ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਪੰਚਾਇਤ ਪ੍ਰਧਾਨ ਜਸਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਨਗਰ ਪੰਚਾਇਤ ਵੱਲੋਂ ਸ਼ਹਿਰ ਦੇ ਸਾਰੇ ਵਾਰਡਾਂ ਅੰਦਰ ਫੋਗਿੰਗ ਕੀਤੀ ਗਈ ਐ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਵਿਗੜੇ ਹਾਲਾਤਾਂ ਨੂੰ ਦਰੁਸਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਅਤੇ ਛੇਤੀ ਹੀ ਹਾਲਾਤ ਆਮ ਵਰਗੇ ਕਰ ਲਏ ਜਾਣਗੇ।