ਮੰਤਰੀ ਹਰਦੀਪ ਮੁੰਡੀਆਂ ਵੱਲ ਰਾਜਾ ਵੜਿੰਗ ਦਾ ਨਿਸ਼ਾਨਾ; 12 ਹਜ਼ਾਰ ਕਰੋੜ ਬਾਰੇ ਦਿੱਤੇ ਬਿਆਨ ਦਾ ਮੰਗਿਆ ਜਵਾਬ

0
14

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੋਂ 12 ਹਜ਼ਾਰ ਕਰੋੜ ਫੰਡ ਬਾਰੇ ਦਿੱਤੇ ਬਿਆਨ ਲਈ ਜਵਾਬ ਮੰਗਿਆ ਐ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਅਣਜਾਨ ਬੰਦਿਆਂ ਦੀ ਸਰਕਾਰ ਐ, ਜਿਸ ਕਾਰਨ ਇਸ ਦੇ ਮੰਤਰੀ ਅਜਿਹੇ ਬਿਆਨ ਦੇ ਰਹੇ ਨੇ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਦੇ ਅਹੁਦੇ ਤੇ ਬੈਠੇ ਵਿਅਕਤੀ ਨੂੰ ਸੋਚ ਸਮਝ ਕੇ ਬਿਆਨ ਦੇਣਾ ਚਾਹੀਦਾ ਐ।
ਉਨ੍ਹਾਂ ਕਿਹਾ ਕਿ ਮੁੰਡੀਆ ਸਾਹਿਬ 12 ਹਜ਼ਾਰ ਕਰੋੜ ਹੋਣ ਦੀ ਗੱਲ ਕਹਿ ਰਹੇ ਨੇ ਜਦਕਿ ਖਜਾਨਾ ਮੰਤਰੀ ਇਸ ਦਾ ਖੰਡਨ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਕੋਲ ਪੈਸਾ ਪਿਆ ਐ ਤਾਂ ਮੰਤਰੀ ਨੂੰ ਦੱਸਣਾ ਚਾਹੀਦਾ ਐ ਕਿ ਇਹ ਪੈਸੇ ਕਿੱਥੇ ਪਿਆ ਐ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਤੌਰ ਤੇ ਲੋਕਾਂ ਦੀ ਮਦਦ ਕਰ ਸਕਦੀ ਐ ਅਤੇ ਕੇਂਦਰ ਦੀ ਬੰਦਿਸ਼ਾਂ ਬਾਰੇ ਬਿਨਾਂ ਵਜ੍ਹਾਂ ਪ੍ਰਚਾਰ ਕੀਤਾ ਰਿਹਾ ਐ।

LEAVE A REPLY

Please enter your comment!
Please enter your name here