ਪੰਜਾਬ ਜਲਾਲਾਬਾਦ ’ਚ ਬੱਸ ਚੋਂ ਵਿਅਕਤੀ ਡਿੱਗਣ ਕਾਰਨ ਹੰਗਾਮਾ; ਡਰਾਈਵਰ ਤੇ ਕੰਡਕਟਰ ’ਤੇ ਲੱਗੇ ਅਣਗਹਿਲੀ ਦੇ ਇਲਜ਼ਾਮ By admin - September 11, 2025 0 16 Facebook Twitter Pinterest WhatsApp ਜਲਾਲਾਬਾਦ ਦੇ ਨਵੀਂ ਦਾਣਾ ਮੰਡੀ ਬੱਸ ਸਟੈਂਡ ਵਿਖੇ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਫਿਰੋਜ਼ਪੁਰ ਤੋਂ ਫਾਜਿਲਕਾ ਜਾ ਰਹੀ ਪੰਜਾਬ ਰੋਡਵੇਜ ਦੀ ਬੱਸ ਵਿਚੋਂ ਇਕ ਸਖਸ਼ ਅਚਾਨਕ ਡਿੱਗ ਪਿਆ। ਇਸੇ ਦੌਰਾਨ ਬੱਸ ਡਰਾਈਵਰ ਤੇ ਲੋਕਾਂ ਵਿਚਾਲੇ ਬਹਿਸ਼ ਵੀ ਹੋਈ। ਲੋਕਾਂ ਦਾ ਕਹਿਣਾ ਸੀ ਕਿ ਇਹ ਹਾਦਸਾ ਬੱਸ ਡਰਾਈਵਰ ਦੀ ਗਲਤੀ ਕਾਰਨ ਵਾਪਰਿਆ ਐ ਜਦਕਿ ਡਰਾਈਵਰ ਦਾ ਕਹਿਣਾ ਸੀ ਕਿ ਡਿੱਗਣ ਵਾਲੇ ਸਖਸ਼ ਨੇ ਚਲਦੀ ਬੱਸ ਵਿਚ ਚੜ੍ਹਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਕਾਰਨ ਹਾਦਸਾ ਵਾਪਰਿਆ ਐ। ਇਸ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਨੇ 108 ਐਬੂਲੈਂਸ ਨੂੰ ਫੋਨ ਕੀਤਾ, ਜਿਸ ਨੇ ਸਖਸ਼ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਐ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੀਸੀਆਰ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਐ।