ਪਹੁੰਚੇ ਮੰਤਰੀ ਬਰਿੰਦਰ ਗੋਇਲ ਕੇਂਦਰ ਵੱਲ ਨਿਸ਼ਾਨਾ; ਔਖੇ ਵੇਲੇ ਪੰਜਾਬ ਨੂੰ ਇਕੱਲਾ ਛੱਡਣ ਦੇ ਲਾਏ ਇਲਜ਼ਾਮ

0
16

 

ਕੈਬਨਿਟ ਮੰਤਰੀ ਬਰਿੰਦਰ ਗੋਇਲ ਅੱਜ ਮਾਨਸਾ ਦੇ ਹਲਕਾ ਸਰਦੂਲਗੜ੍ਹ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਘੱਗਰ ਦਰਿਆ ਦਾ ਜਾਇਜ਼ਾ ਲਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਲਾਕੇ ਵਿਚ ਪੰਜਾਬ ਸਰਕਾਰ ਦੇ ਪਿਛਲੇ ਸਮੇਂ ਕੀਤੇ ਕੰਮਾਂ ਕਾਰਨ ਕਾਫੀ ਜ਼ਿਆਦਾ ਬਚਤ ਰਹੀ ਐ। ਉਨ੍ਹਾਂ ਕਿਹਾ ਕਿ ਪੰਜਾਬ ਭਰ ਅੰਦਰ ਹੜ੍ਹਾਂ ਕਾਰਨ ਭਾਰੀ ਨੁਕਸਾਨ ਹੋਇਆ ਐ ਪਰ ਕੇਂਦਰ ਸਰਕਾਰ ਨੇ ਇਸ ਆਫਤ ਸਮੇਂ ਵੀ ਪੰਜਾਬ ਦੀ ਬਾਂਹ ਨਹੀਂ ਫੜ੍ਹੀ ਅਤੇ ਮਹਿਜ 1600 ਰੁਪਏ ਹੀ ਦਿੱਤੇ ਗਏ ਨੇ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਐ, ਜਦੋਂ ਕੇਂਦਰ ਨੇ ਪੰਜਾਬ ਨੂੰ ਅਣਗੌਲਿਆ ਕੀਤਾ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕਰ ਰਹੀ ਐ।
ਉਹਨਾਂ ਕਿਹਾ ਕਿ ਸਰਦੂਲਗੜ੍ਹ ਦੇ ਵਿੱਚ ਇਸ ਵਾਰ ਰਾਹਤ ਰਹੀ ਹੈ ਕਿਉਂਕਿ ਸਰਦੂਲਗੜ੍ਹ ਵਿੱਚੋਂ ਲੰਘਣ ਵਾਲੀ ਘੱਗਰ ਦੇ ਪੁਲਾਂ ਨੂੰ ਉੱਚਾ ਕਰਨ ਦੇ ਕਾਰਨ ਘੱਗਰ ਕਿਤੇ ਵੀ ਨਹੀਂ ਟੁੱਟਿਆ 2023 ਦੇ ਵਿੱਚ ਘੱਗਰ ਦੇ ਨਾਲ ਜੋ ਨੁਕਸਾਨ ਹੋਇਆ ਸੀ ਉਸ ਤੋਂ ਸਬਕ ਲੈਂਦੇ ਹੋਏ ਪੰਜਾਬ ਸਰਕਾਰ ਵੱਲੋਂ ਇਸ ਵਾਰ ਪਹਿਲਾਂ ਹੀ ਇੰਤਜ਼ਾਮ ਕਰ ਲਏ ਗਏ ਸਨ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਵਿੱਚ ਹੜਾਂ ਅਤੇ ਬਾਰਿਸ਼ ਦੇ ਨਾਲ ਜਿਨਾਂ ਲੋਕਾਂ ਦੀ ਮੌਤ ਹੋਈ ਹੈ ਉਹਨਾਂ ਨੂੰ ਭੋਗ ਤੋਂ ਪਹਿਲਾਂ ਹੀ 4 ਲੱਖ ਰੁਪਏ ਰਾਸ਼ੀ ਦੇ ਦਿੱਤੀ ਗਈ ਹੈ ਬੇਸ਼ੱਕ ਉਹਨਾਂ ਲੋਕਾਂ ਦੀ ਜਾਨ ਦੀ ਕੋਈ ਕੀਮਤ ਨਹੀਂ ਪਰ ਫਿਰ ਵੀ ਪੰਜਾਬ ਸਰਕਾਰ ਨੇ ਉਹਨਾਂ ਲੋਕਾਂ ਨੂੰ ਮੁਆਵਜਾ ਰਾਸ਼ੀ ਦੇਣ ਦੇ ਵਿੱਚ ਪਹਿਲ ਕੀਤੀ ਹੈ।
ਕੈਬਨਿਟ ਮੰਤਰੀ ਗੋਇਲ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪੰਜਾਬ ਤੇ ਏਡੀ ਵੱਡੀ ਆਫਤ ਆਈ ਸੀ ਜਿਸ ਲਈ ਕੇਂਦਰ ਸਰਕਾਰ ਤੋਂ ਪੰਜਾਬ ਵੱਲੋਂ 60 ਕਰੋੜ ਰੁਪਏ ਦੀ ਡਿਮਾਂਡ ਰੱਖੀ ਗਈ ਸੀ ਪਰ ਕੇਂਦਰ ਵੱਲੋਂ ਪੰਜਾਬ ਨੂੰ ਮਹਿਜ 1600 ਕਰੋੜ ਰੁਪਏ ਦਿੱਤੇ ਗਏ ਹਨ ਜਿਨਾਂ ਨਾਲ ਪੰਜਾਬ ਦੇ ਹੋਏ ਨੁਕਸਾਨ ਦੀ ਭਰਭਾਈ ਨਹੀਂ ਹੋ ਸਕਦੀ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਸੀ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪੰਜਾਬ ਨੂੰ ਵੱਡਾ ਨੁਕਸਾਨ ਪਹੁੰਚਾ ਹੈ ਤੇ ਇਸ ਸਮੇਂ ਪੰਜਾਬ ਦੀ ਬਾਂਹ ਫੜਨੀ ਚਾਹੀਦੀ ਸੀ ਪਰ ਕੇਂਦਰ ਨੇ ਪੰਜਾਬ ਦੇ ਲਈ ਕੋਈ ਵੱਡਾ ਰਾਹਤ ਪੈਕਜ ਨਹੀਂ ਦਿੱਤਾ।

LEAVE A REPLY

Please enter your comment!
Please enter your name here