ਗੁਰਦਾਸਪੁਰ ’ਚ ਹੜ੍ਹ ਪੀੜਤਾਂ ਲਈ ਮਸੀਹਾ ਬਣੀ ਖਾਲਸਾ ਏਡ; ਅੱਧਾ ਕਿੱਲੇ ਜ਼ਮੀਨ ’ਚ ਬਣਾਇਆ ֹ‘ਪੰਜਾਬ ਹੜ੍ਹ ਰਾਹਤ ਗੋਦਾਮ’

0
15

ਦੁਨੀਆ ਭਰ ਅੰਦਰ ਕਿਤੇ ਵੀ ਕੋਈ ਮੁਸੀਬਤ ਜਾਂ ਕੁਦਰਤੀ ਕਰੋਪੀ ਆਉਂਦੀ ਐ ਤਾਂ ਖਾਲਸਾ ਐੱਡ ਸੰਸਥਾ ਮੋਹਰੀ ਭੂਮਿਕਾ ਨਿਭਾਉਂਦੀ ਆ ਐ ਰਹੀ ਐ। ਫਿਰ ਭਾਵੇਂ ਉਹ ਕਿਸਾਨੀ ਸੰਘਰਸ਼ ਹੋਵੇ ਜਾਂ ਕੋਈ ਹੋਰ ਵੇਲਾ, ਖਾਲਸਾ ਏਡ ਹਰ ਮੁਸੀਬਤ ਵੇਲੇ ਲੋਕਾਈ ਦੀ ਮਦਦ ਲਈ ਤਤਪਰ ਰਹਿੰਦੀ ਐ। ਅਜਿਹਾ ਹੀ ਜਜਬਾ ਪੰਜਾਬ ਦੇ ਹੜ੍ਹਾਂ ਪੀੜਤਾਂ ਲਈ ਵੇਖਣ ਨੂੰ ਮਿਲਿਆ ਐ।

ਸੰਸਥਾ ਵੱਲੋਂ ਫਿਰੋਜ਼ਪੁਰ ਵਿਖੇ ਪੰਜਾਬ ਹੜ੍ਹ ਰਾਹਤ ਗੋਦਾਮ ਹੇਠ ਹੇਠ ਵੱਡਾ ਸਟੋਰ ਬਣਾਇਆ ਹੋਇਆ ਐ, ਜਿੱਥੇ ਹਰ ਤਰ੍ਹਾਂ ਦਾ ਜ਼ਰੂਰੀ ਸਾਮਾਨ ਸਟੋਰ ਕੀਤਾ ਹੋਇਆ ਐ। ਇੱਥੇ ਮਿੱਟੀ ਦੀਆਂ ਟਰਾਲੀਆਂ ਤੋਂ ਇਲਾਵਾ ਉਹ ਹਰ ਚੀਜ਼ ਮੌਜੂਦ ਐ ਜੋ ਹੜ੍ਹ ਮਾਰੇ ਇਲਾਕਿਆਂ ਅੰਦਰ ਲੋੜੀਂਦੀ ਐ। ਅੱਧਾ ਕਿਲ੍ਹਾ ਜ਼ਮੀਨ ਲੈ ਕੇ ਬਣਾਏ ਗਏ ਇਸ ਗੋਦਾਮ ਵਿਚੋਂ ਪੰਜਾਬ ਭਰ ਅੰਦਰ ਰਾਹਤ ਸਮੱਗਰੀ ਭੇਜੀ ਜਾ ਰਹੀ ਐ।

LEAVE A REPLY

Please enter your comment!
Please enter your name here