ਗੋਇੰਦਵਾਲ ਸਾਹਿਬ ਵਿਖੇ ਬੋਰ ਕਰਨ ਨੂੰ ਲੈ ਕੇ ਐਸਜੀਪੀਸੀ ਮੁਲਾਜਮਾਂ ਤੇ ਮੁਹੱਲਾ ਵਾਸੀਆਂ ਵਿਚਾਲੇ ਖੜਕੀ; ਤੂੰ ਤੂੰ ਮੈਂ ਮੈਂ ਤੋਂ ਬਾਅਦ ਗੋਲੀ ਗਲੋਚ ਤੇ ਚੱਲੇ ਇੱਟਾਂ ਰੌੜੇ

0
16

ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਥਿਤ ਗੁਰਦੁਆਰਾ ਚੁਬਾਰਾ ਸਾਹਿਬ ਦੇ ਸਾਹਮਣੇ ਹਾਲਾਤ ਤਣਾਅ ਵਾਲੇ ਬਣ ਗਏ ਜਦੋਂ ਇੱਥੇ ਬੋਰ ਕਰਨ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਮੁਲਾਜਮ ਤੇ ਸਥਾਨਕ ਵਾਸੀ ਆਹਮੋ ਸਾਹਮਣੇ ਹੋ ਗਏ। ਜਾਣਕਾਰੀ ਅਨੁਸਾਰ ਐਸਜੀਪੀਸੀ ਵੱਲੋਂ ਇੱਥੇ ਸਥਿਤ ਪਾਣੀ ਵਾਲੀ ਟੈਂਕੀ ਕੋਲ ਇਕ ਬੋਰ ਕੀਤਾ ਹੋਇਆ ਐ ਅਤੇ ਇੱਥੇ ਹੀ ਇਕ ਹੋਰ ਬੋਰ ਕੀਤਾ ਜਾ ਰਿਹਾ ਸੀ, ਜਿਸ ਦਾ ਸਥਾਨਕ ਮੁਹੱਲਾ ਵਾਸੀਆਂ ਨੇ ਵਿਰੋਧ ਕੀਤਾ।
ਮੁਹੱਲਾ ਵਾਸੀਆਂ ਦਾ ਕਹਿਣਾ ਸੀ ਕਿ ਉਹ ਇੱਥੇ ਇਹ ਬੋਰ ਨਹੀਂ ਕਰਨ ਦੇਣਗੇ। ਇਸੇ ਦੌਰਾਨ ਪਹਿਲਾਂ ਦੋਵੇਂ ਧਿਰਾਂ ਵਿਚਾਲੇ ਤਕਰਾਰ ਹੋਈ ਅਤੇ ਫਿਰ ਗੱਲ ਹੱਥੋਪਾਈ ਤੱਕ ਪਹੁੰਚ ਗਈ। ਇਸ ਦੌਰਾਨ ਇੱਟਾਂ ਰੌੜੇ ਵੀ ਚੱਲੇ, ਜਿਸ ਕਾਰਨ ਮਾਹੌਲ ਕਾਫੀ ਤਣਾਅ ਪੂਰਨ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਸ਼ਾਂਤ ਕਰਵਾਇਆ। ਪੁਲਿਸ ਵੱਲੋਂ ਸਥਿਤ ਤੇ ਨਜਰ ਰੱਖੀ ਜਾ ਰਹ ਐ।

LEAVE A REPLY

Please enter your comment!
Please enter your name here