ਕੈਬਨਿਟ ਮੰਤਰੀ ਹਰਦੀਪ ਮੁੰਡੀਆਂ ਦਾ ਸੁਨੀਲ ਜਾਖੜ ’ਤੇ ਹਮਲਾ; ਮੀਡੀਆ ’ਚ ਕੀਤੀਆਂ ਟਿੱਪਣੀਆਂ ਦਾ ਦਿੱਤਾ ਜਵਾਬ

0
19

ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੀਆਂ ਟਿੱਪਣੀਆਂ ਦਾ ਮੋੜਵਾਂ ਜਵਾਬ ਦਿੱਤਾ ਐ। ਉਨ੍ਹਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਅੱਗੇ ਲੋਕਾਂ ਦਾ ਸੇਵਾਦਾਰ ਹੋਣ ਦੇ ਨਾਤੇ ਪੰਜਾਬ ਦੀ ਮੰਗ ਰੱਖੀ ਸੀ ਪਰ ਜਿਸ ਤਰ੍ਹਾਂ ਸੁਨੀਲ ਜਾਖੜ ਨੇ ਇਸ ਬਾਰੇ ਟਿੱਪਣੀ ਕੀਤੀ ਐ, ਉਹ ਨਿੰਦਣਯੋਗ ਐ।
ਉਨ੍ਹਾਂ ਕਿਹਾ ਕਿ ਅਸੀਂ ਕੇਂਦਰ ਸਰਕਾਰ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾ ਕੇ 20 ਹਜ਼ਾਰ ਕਰੋੜ ਦੀ ਮੰਗ ਰੱਖੀ ਸੀ ਪਰ ਭਾਜਪਾ ਆਗੂਆਂ ਨੂੰ ਇਹ ਚੰਗੀ ਨਹੀਂ ਲੱਗੀ। ਉਨ੍ਹਾਂ ਕਿਹਾ ਕਿ ਮੇਰੇ ਕੋਲ ਤਿੰਨ ਮਹਿਕਮਿਆਂ ਦਾ ਕੰਮ ਐ ਪਰ ਸੁਨੀਲ ਜਾਖੜ ਕੋਲ ਮੇਰੇ ਬਾਰੇ ਕੋਈ ਜਾਣਕਾਰੀ ਨਹੀਂ ਐ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਨੂੰ ਆਮ ਘਰਾਂ ਦੇ ਲੋਕਾਂ ਦਾ ਸਿਆਸਤ ਵਿਚ ਆਉਣਾ ਚੰਗਾ ਨਹੀਂ ਲੱਗਦਾ, ਜਿਸ ਕਾਰਨ ਉਹ ਅਜਿਹੀਆਂ ਟਿੱਪਣੀਆਂ ਕਰ ਰਹੇ ਨੇ।

LEAVE A REPLY

Please enter your comment!
Please enter your name here