ਪੰਜਾਬ ਭਵਾਨੀਗੜ੍ਹ ਦੇ ਪਿੰਡ ਮੁਨਸ਼ੀਵਾਲਾ ’ਚ ਨੌਜਵਾਨ ਦੀ ਮੌਤ; ਖੇਡ ਸਟੇਡੀਅਮ ’ਚ ਲਟਕਦੀ ਹਾਲਤ ’ਚ ਮਿਲੀ ਲਾਸ਼ By admin - September 10, 2025 0 2 Facebook Twitter Pinterest WhatsApp ਭਵਾਨੀਗੜ੍ਹ ਦੇ ਮੁਨਸ਼ੀਵਾਲਾ ਪਿੰਡ ਵਿੱਚ ਅੱਜ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਲੋਕਾਂ ਨੇ ਪਿੰਡ ਦੇ ਖੇਡ ਸਟੇਡੀਅਮ ਵਿੱਚ ਇੱਕ ਨੌਜਵਾਨ ਦੀ ਲਾਸ਼ ਲਟਕਦੀ ਵੇਖੀ। ਘਟਨਾ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਮ੍ਰਿਤਕ ਦੀ ਪਛਾਣ 28 ਸਾਲਾ ਗੁਰਜੀਤ ਸਿੰਘ ਪੁੱਤਰ ਸ਼ਿੰਦਾ ਸਿੰਘ ਵਜੋਂ ਹੋਈ ਐ। ਪਰਿਵਾਰ ਦੇ ਦੱਸਣ ਮੁਤਾਬਕ ਮ੍ਰਿਤਕ ਮਸ਼ੀਨ ਰੀਪੇਅਰ ਦਾ ਕੰਮ ਕਰਦਾ ਸੀ ਅਤੇ ਬੀਤੀ ਰਾਤ 9 ਵਜੇ ਘਰੋਂ ਗਿਆ ਸੀ ਪਰ ਵਾਪਸ ਨਹੀਂ ਪਰਤਿਆ ਅਤੇ ਅੱਜ ਉਸ ਦੀ ਲਾਸ਼ ਪਿੰਡ ਦੇ ਖੇਡ ਸਟੇਡੀਅਮ ਵਿਚ ਲਟਕਦੀ ਹਾਲਤ ਵਿਚ ਮਿਲੀ ਐ। ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਐ।