ਪੰਜਾਬ ਜਲਾਲਾਬਾਦ ਦੇ ਤਾਰ ਪਾਰਲੇ ਕਿਸਾਨਾਂ ਦੀਆਂ ਮੁਸੀਬਤਾਂ ਬਰਕਰਾਰ; ਤਾਰ ਪਾਰਲੇ ਖੇਤਾਂ ’ਚ ਅਜੇ ਵੀ ਖੜ੍ਹਾ ਕਈ ਕਈ ਫੁੱਟ ਪਾਣੀ By admin - September 10, 2025 0 5 Facebook Twitter Pinterest WhatsApp ਜਲਾਲਾਬਾਦ ਹਲਕੇ ਦੇ ਤਾਰ ਪਾਰਲੇ ਇਲਾਕਿਆਂ ਅੰਦਰ ਖੇਤੀ ਕਰਦੇ ਕਿਸਾਨਾਂ ਦੀਆਂ ਮੁਸ਼ਕਲਾਂ ਅਜੇ ਘਟਦੀਆਂ ਨਜ਼ਰ ਨਹੀਂ ਆ ਰਹੀਆਂ। ਹਲਕੇ ਦੀ ਢਾਣੀ ਨੱਥਾ ਸਿੰਘ ਦੇ ਕਿਸਾਨਾਂ ਨੇ ਨੇ ਬੀਐਸਐਫ ਤੋਂ ਇਕ ਘੰਟੇ ਦੀ ਪਰਮਿਸ਼ਨ ਲੈ ਕੇ ਆਪਣੀਆਂ ਤਾਰ ਪਾਰਲੀਆਂ ਜ਼ਮੀਨਾਂ ਦਾ ਦੌਰਾ ਕੀਤਾ। ਕਿਸਾਨਾਂ ਦੇ ਦੱਸਣ ਮੁਤਾਬਕ ਤਾਰ ਪਾਰਲੇ ਖੇਤਾਂ ਵਿਚ ਅਜੇ ਵੀ ਕਈ ਕਈ ਫੁੱਟ ਪਾਣੀ ਖੜ੍ਹਾ ਐ ਅਤੇ ਇੱਥੇ ਪਾਕਿਸਤਾਨ ਵਾਲੇ ਪਾਸਿਓ ਆਏ ਜਾਨਵਰਾਂ ਦੀਆਂ ਲਾਸ਼ਾਂ ਕਾਰਨ ਕਾਫੀ ਸੜਿਆਦ ਵਾਲਾ ਵਾਤਾਵਰਣ ਬਣਿਆ ਹੋਇਆ ਐ। ਉਨ੍ਹਾਂ ਕਿਹਾ ਕਿ ਇਸ ਵਾਰ ਬੀਜੀਆ ਫਸਲਾਂ ਪੂਰੀ ਤਰ੍ਹਾਂ ਖਰਾਬ ਹੋ ਚੁੱਕੀਆਂ ਨੇ ਅਤੇ ਅਗਲੀ ਕਣਕ ਦੀ ਫਸਲ ਦੀ ਬਿਜਾਈ ਵੀ ਖਤਰੇ ਵਿਚ ਪਈ ਜਾਪਦੀ ਐ।