ਪੰਜਾਬ ਹੁਸ਼ਿਆਰਪੁਰ ’ਚ ਅਗਵਾ ਹੋਏ ਬੱਚੇ ਦੀ ਲਾਸ਼ ਬਰਾਮਦ; ਬੀਤੇ ਦਿਨ ਅਗਵਾ ਹੋਇਆ ਸੀ 5 ਸਾਲਾ ਬੱਚਾ By admin - September 10, 2025 0 2 Facebook Twitter Pinterest WhatsApp ਹੁਸ਼ਿਆਰਪੁਰ ਦੇ ਨਿਊ ਦੀਪ ਨਗਰ ਮੁਹੱਲੇ ਤੋਂ ਲਾਪਤਾ ਬੱਚੇ ਦੀ ਲਾਸ਼ ਬਰਾਮਦ ਹੋ ਗਈ ਐ। ਇਸ ਬੱਚੇ ਨੂੰ ਇਕ ਸਖਸ਼ ਨੇ ਅਗਵਾ ਕਰ ਲਿਆ ਸੀ, ਜਿਸ ਦੀ ਪੁਲਿਸ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਮੁਲਜਮ ਦੀ ਪਛਾਣ ਕੀਤੀ, ਜਿਸ ਦੀ ਨਿਸ਼ਾਨਦੇਹੀ ਤੇ ਬੱਚੇ ਦੀ ਲਾਸ਼ ਨੂੰ ਹੁਸ਼ਿਆਰਪੁਰ ਦੇ ਮੰਡੀ ਰਹੀਮ ‘ਤੇ ਸਥਿਤ ਸ਼ਮਸ਼ਾਨਘਾਟ ਵਿੱਚੋਂ ਬਰਾਮਦ ਕੀਤਾ ਗਿਆ ਐ। ਮੌਕੇ ‘ਤੇ ਪਹੁੰਚੇ ਐਸਐਸਪੀ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਐ। ਕਿਡਨੈਪ ਕਰਨ ਪਿੱਛੇ ਉਸਦਾ ਮਕਸਦ ਕੀ ਸੀ ਅਤੇ ਕੀ ਕਾਰਨ ਸੀ ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।