ਪੰਜਾਬ ਅਕਾਲੀ ਦਲ ਨੇ ਰਾਹਤ ਪੈਕੇਜ ਨੂੰ ਲੈ ਕੇ ਘੇਰੀ ਕੇਂਦਰ ਸਰਕਾਰ; 1600 ਕਰੋੜ ਦੇ ਪੈਕੇਜ ਨੂੰ ਦੱਸਿਆ ਨਾਕਾਫੀ; ਮੰਗ ਮੁਤਾਬਕ ਫੰਡ ਜਾਰੀ ਕਰਨ ਦੀ ਮੰਗ By admin - September 10, 2025 0 2 Facebook Twitter Pinterest WhatsApp ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਸਰਕਾਰ ਵੱਲੋਂ ਐਲਾਨੀ 1600 ਕਰੋੜ ਦੇ ਪੈਕੇਜ ਨੂੰ ਕਾਫੀ ਦੱਸਿਆ ਐ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦਾ ਬਹੁਤ ਭਾਰੀ ਨੁਕਸਾਨ ਹੋਇਆ ਐ ਜਿਸ ਲਈ ਬਹੁਤ ਜ਼ਿਆਦਾ ਫੰਡਾਂ ਦੀ ਲੋੜ ਪਵੇਗੀ, ਇਸ ਲਈ 1600 ਕਰੋੜ ਦੀ ਸਹਾਇਤਾ ਰਾਸ਼ੀ ਨਾਕਾਫੀ ਐ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਸੂਬਾ ਸਰਕਾਰ ਦੀ ਮੰਗ ਮੁਤਾਬਕ 20 ਹਜ਼ਾਰ ਕਰੋੜ ਰੁਪਏ ਜਾਰੀ ਕਰਨੇ ਚਾਹੀਦੇ ਨੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਪੰਜਾਬ ਸਰਕਾਰ ਕੋਲ 1200 ਕਰੋੜ ਕੁਦਰਤੀ ਆਫਤਾ ਫੰਡ ਦਾ ਹੋਣ ਦਾ ਦਾਅਵਾ ਕੀਤਾ ਐ। ਉਨ੍ਹਾਂ ਕਿਹਾ ਕਿ ਜੇਕਰ ਐਨਾ ਪੈਸਾ ਪੰਜਾਬ ਸਰਕਾਰ ਕੋਲ ਪਿਆ ਸੀ ਤਾਂ ਇਸ ਨੇ ਹੜ੍ਹ ਪੀੜਤਾਂ ਤੇ ਵਰਤਿਆ ਕਿਉਂ ਨਹੀਂ। ਉਨ੍ਹਾਂ ਕਿਹਾ ਕਿ ਦੋਵੇਂ ਸਰਕਾਰਾਂ ਪੰਜਾਬੀਆਂ ਦੀ ਮਦਦ ਦੀ ਥਾਂ ਸਿਆਸਤ ਕਰ ਰਹੀਆਂ ਨੇ। ਉਨ੍ਹਾਂ ਦੋਵਾਂ ਸਰਕਾਰਾਂ ਨੂੰ ਔਖੇ ਵੇਲੇ ਪੰਜਾਬੀਆਂ ਦੀ ਮਦਦ ਕਰਨ ਦੀ ਮੰਗ ਕੀਤੀ ਐ।