ਪੰਜਾਬ ਲੁਧਿਆਣਾ ਦੇ ਸਸਰਾਲੀ ਬੰਨ੍ਹ ਪਹੁੰਚੇ ਸੁਖਬੀਰ ਬਾਦਲ; 2 ਲੱਖ ਰੁਪਏ ਨਕਦੀ ਤੇ 4 ਹਜ਼ਾਰ ਡੀਜ਼ਲ ਦੇਣ ਦਾ ਐਲਾਨ By admin - September 8, 2025 0 3 Facebook Twitter Pinterest WhatsApp ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਹੜ੍ਹ ਪੀੜਤ ਇਲਾਕਿਆਂ ਦਾ ਦੌਰਾ ਕਰ ਕੇ ਮਦਦ ਕੀਤੀ ਜਾ ਰਹੀ ਐ। ਇਸੇ ਤਹਿਤ ਅੱਜ ਉਹ ਲੁਧਿਆਣਾ ਨੇੜਲੇ ਸਸਰਾਲੀ ਬੰਨ੍ਹ ਤੇ ਗਏ ਜਿੱਥੇ ਉਨ੍ਹਾਂ ਨੇ ਸਤਲੁਜ ਦਰਿਆ ਵੱਲੋਂ ਬੰਨ੍ਹ ਨੂੰ ਲਾਹੀ ਢਾਹ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਰਾਹਤ ਕੰਮਾਂ ਵਿਚ ਲੱਗੇ ਲੋਕਾਂ ਨਾਲ ਮੁਲਾਕਾਤ ਕੀਤੀ। ਉਸ ਦੌਰਾਨ ਉਨ੍ਹਾਂ ਨੇ ਲੋਕਾਂ ਦੀ ਮੰਗ ਤੇ 2 ਲੱਖ ਰੁਪਏ ਨਕਦੀ ਤੇ 4 ਹਜ਼ਾਰ ਲੀਟਰ ਡੀਜ਼ਲ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਦਰਿਆ ਦੇ ਬੰਨ੍ਹ ਨੂੰ ਬਚਾਉਣ ਵਿਚ ਲੱਗੇ ਲੋਕਾਂ ਦਾ ਹੌਂਸਲਾ ਵੇਖ ਕੇ ਬਹੁਤ ਖੁਸ਼ੀ ਹੋਈ ਐ। ਉਨ੍ਹਾਂ ਕਿਹਾ ਕਿ ਹਾਲਾਤ ਖਤਰਨਾਕ ਹੋਣ ਦੇ ਬਾਵਜੂਦ ਲੋਕ ਚੜ੍ਹਦੀ ਕਲਾਂ ਵਿਚ ਸੇਵਾ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਉਹ ਰਾਹਤ ਕੰਮਾਂ ਲੱਗੇ ਲੋਕਾਂ ਦੀ ਮਦਦ ਇਸੇ ਤਰ੍ਹਾਂ ਕਰਦੇ ਰਹਿਣਗੇ।