ਕਪੂਰਥਲਾ ਜ਼ਿਲ੍ਹੇ ਅੰਦਰ ਮੀਂਹ ਦੇ ਪਾਣੀ ਦਾ ਕਹਿਰ ਅਜੇ ਵੀ ਜਾਰੀ ਹੈ ਜਿਸ ਕਾਰਨ ਨਦੀਆਂ ਅਤੇ ਨਾਲੇ ਭਰੇ ਹੋਏ ਹਨ। ਇਸ ਕਾਰਨ ਚਿੱਟੀ ਅਤੇ ਕਾਲੀ ਬਾਈ ਦੋਵਾਂ ਥਾਵਾਂ ‘ਤੇ ਬਾਈ ਤੋਂ ਪਾਣੀ ਓਵਰਫਲੋਅ ਹੋ ਰਿਹਾ ਹੈ ਅਤੇ ਖੇਤਾਂ ਵਿੱਚ ਫੈਲ ਰਿਹਾ ਹੈ। ਇਸ ਕਾਰਨ ਨਾਲੇ ਦੇ ਰਸਤੇ ਸਾਫ਼ ਕੀਤੇ ਜਾ ਰਹੇ ਹਨ। ਦੂਜੇ ਪਾਸੇ ਇਸ ਹੋਰ ਰਹੇ ਕੰਮ ਨੂੰ ਲੈ ਕੇ ਰਾਜਨੀਤੀ ਵੀ ਸ਼ੁਰੂ ਹੋ ਗਈ ਐ।
ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਪਿੰਡ ਬਡਿਆਲ ਤੋਂ ਇੱਕ ਨਾਲੇ ਦੀ ਸਫ਼ਾਈ ਕਰਨ ਦਾ ਦਾਅਵਾ ਕਰਦਿਆਂ ਕਿਹਾ ਕਿ ਸੁਲਤਾਨਪੁਰ ਲੋਧੀ ਅਤੇ ਕਪੂਰਥਲਾ ਵਿੱਚ ਆਪਣੀਆਂ ਮਸ਼ੀਨਾਂ ਲਿਆ ਕੇ ਰਾਹਤ ਕਾਰਜ ਕੀਤੇ ਜਾ ਰਹੇ ਹਨ, ਜਦੋਂ ਕਿ ਸਰਕਾਰ ਨੇ ਪਹਿਲਾਂ ਨਾਲਿਆਂ ਦੀ ਸਫ਼ਾਈ ਨਹੀਂ ਕਰਵਾਈ ਅਤੇ ਹੁਣ ਜਿੱਥੇ ਵੀ ਕੋਈ ਸਮੱਸਿਆ ਹੈ, ਪਾਰਟੀ ਆਗੂ ਸਰਕਾਰੀ ਮਸ਼ੀਨਾਂ ਨਾਲ ਫੋਟੋ ਖਿਚਵਾ ਕੇ ਗਾਇਬ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਮੌਕਾ ਕੇਵਲ ਸਿਆਸਤ ਕਰਨ ਦਾ ਨਹੀਂ ਐ ਅਤੇ ਲੋਕਾਂ ਨਾਲ ਖੜ੍ਹਨ ਦਾ ਐ।